Acts 11:28 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।)
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਵਿੱਚੋਂ ਇੱਕ ਅਗਬੁਸ ਨਾਂ ਦੇ ਨਬੀ ਨੇ ਖੜ੍ਹੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਭਵਿੱਖਬਾਣੀ ਕੀਤੀ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਕਾਲ ਪੈਣ ਵਾਲਾ ਹੈ । (ਇਹ ਕਾਲ ਕੈਲੋਦਿਯੁਸ ਦੇ ਰਾਜ ਵਿੱਚ ਪਿਆ ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਅਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਇੱਕ ਨੇ ਉਨ੍ਹਾਂ ਵਿੱਚੋਂ ਜਿਹ ਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨਿਆ ਵਿੱਚ ਵੱਡਾ ਕਾਲ ਪਏਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ
Punjabi ERV
ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉਠਿਆ ਅਤੇ ਉਠਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇਥ੍ਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆਂ ਵਿੱਚ ਇੱਕ ਵੱਡਾ ਕਾਲ ਪਵੇਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں وِچوں اِک اَگَبُس کر کے اُٹھیا۔ تے رُوح دی راہِیں خبر دِتّی۔ پئی ساری دُنیا وِچ بڑا کال پَین والا اے۔ تے کلَودِیُس دے سَمے وِچ ایہہ کال پَے گیا۔
Punjabi Standard Bible (Punjabi Standard Bible) 2023
ਅਤੇ ਉਨ੍ਹਾਂ ਵਿੱਚੋਂ ਆਗਬੁਸ ਨਾਮਕ ਇੱਕ ਨਬੀ ਨੇ ਖੜ੍ਹੇ ਹੋ ਕੇ ਆਤਮਾ ਦੇ ਰਾਹੀਂ ਦੱਸਿਆ ਕਿ ਸਾਰੀ ਧਰਤੀ ਉੱਤੇ ਇੱਕ ਵੱਡਾ ਕਾਲ ਪੈਣ ਵਾਲਾ ਹੈ। ਇਹ ਕਲੌਦਿਯੁਸ ਦੇ ਸਮੇਂ ਵਿੱਚ ਪਿਆ।