Acts 12:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹ ਪਹਿਲੇ ਅਤੇ ਦੂਜੇ ਪਹਿਰੇਦਾਰਾਂ ਨੂੰ ਪਾਰ ਕਰ ਕੇ ਉਸ ਲੋਹੇ ਦੇ ਫਾਟਕ ਤੇ ਪਹੁੰਚੇ ਜਿੱਥੋਂ ਰਾਹ ਸ਼ਹਿਰ ਵੱਲ ਜਾਂਦਾ ਸੀ । ਫਾਟਕ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ । ਉਹ ਬਾਹਰ ਨਿਕਲ ਕੇ ਇੱਕ ਗਲੀ ਤੱਕ ਗਏ ਸਨ ਕਿ ਅਚਾਨਕ ਸਵਰਗਦੂਤ ਪਤਰਸ ਨੂੰ ਛੱਡ ਕੇ ਚਲਾ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਰਸ ਅਤੇ ਸਵਰਗਦੂਤ ਉਨ੍ਹਾਂ ਸਿਪਾਹੀਆਂ ਦੇ ਕੋਲੋ ਲੰਘ ਗਏ, ਜਿਹੜੇ ਦੋ ਦਰਵਾਜ਼ਿਆਂ ਦੀ ਰਾਖੀ ਕਰ ਰਹੇ ਸਨ, ਪਰ ਸਿਪਾਹੀਆਂ ਨੇ ਉਨ੍ਹਾਂ ਨੂੰ ਨਹੀਂ ਵੇਖਿਆ। ਫਿਰ ਉਹ ਇੱਕ ਲੋਹੇ ਦੇ ਫ਼ਾਟਕ ਕੋਲ ਆਏ ਜਿਹੜਾ ਸ਼ਹਿਰ ਵਿੱਚ ਦਾਖਲ ਹੋਣ ਨੂੰ ਜਾਦਾਂ ਸੀ। ਦਰਵਾਜ਼ਾ ਆਪਣੇ ਆਪ ਹੀ ਉਨ੍ਹਾਂ ਲਈ ਖੁੱਲ੍ਹ ਗਿਆ, ਅਤੇ ਪਤਰਸ ਅਤੇ ਸਵਰਗਦੂਤ ਜ਼ੇਲ ਵਿੱਚੋਂ ਬਾਹਰ ਆ ਗਏ। ਜਦੋਂ ਉਹ ਇੱਕ ਗਲੀ ਦੇ ਰਸਤੇ ਵਿੱਚ ਤੁਰੇ ਜਾਂਦੇ ਸਨ, ਤਾਂ ਵੇਖੋ ਅਚਾਨਕ ਉਹ ਸਵਰਗਦੂਤ ਛੱਡ ਕੇ ਚਲਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ ਜਿਹੜਾ ਸ਼ਹਿਰ ਵਿੱਚ ਪੁਚਾਉਂਦਾ ਹੈ ਅਰ ਉਹ ਆਪ ਤੋਂ ਆਪ ਉਨ੍ਹਾਂ ਲਈ ਖੁਲ੍ਹ ਗਿਆ ਅਤੇ ਓਹ ਨਿੱਕਲ ਕੇ ਇੱਕ ਗਲੀ ਦੇ ਰਾਹ ਤੁਰ ਪਏ ਤਾਂ ਓਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ
Punjabi ERV
ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹਡ਼ਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਇੱਕ ਲੋਹੇ ਦੇ ਫਾਟਕ ਤੱਕ ਆਏ, ਜਿਹੜਾ ਸ਼ਹਿਰ ਵਿੱਚ ਪੁਹੰਚਾਉਂਦਾ ਹੈ ਅਤੇ ਉਹ ਫਾਟਕ ਆਪਣੇ ਆਪ ਉਨ੍ਹਾਂ ਲਈ ਖੁੱਲ੍ਹ ਗਿਆ ਅਤੇ ਉਹ ਨਿੱਕਲ ਕੇ ਇੱਕ ਗਲੀ ਦੇ ਵਿੱਚ ਤੁਰ ਪਏ ਤਾਂ ਉਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوہ پہلے تے دُوجے پہرے وِچوں دی نِکل گئے۔ تے لوہے دے پھاٹک تِیکر اَپڑے۔ جیہڑا شہر ولّ اے اوہ آپی اوہناں لئی کُھل گیا۔ تے اوہ نِکل کے اِک گلی وِچوں دی ٹُر پئے فرِشتہ اوس ویلے اوہدے توں وکھرا ہوگیا۔
Punjabi Standard Bible (Punjabi Standard Bible) 2023
ਫਿਰ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਨਿੱਕਲ ਕੇ ਉਸ ਲੋਹੇ ਦੇ ਫਾਟਕ 'ਤੇ ਪਹੁੰਚੇ ਜਿਹੜਾ ਨਗਰ ਵੱਲ ਜਾਂਦਾ ਹੈ। ਉਹ ਫਾਟਕ ਆਪਣੇ ਆਪ ਉਨ੍ਹਾਂ ਦੇ ਲਈ ਖੁੱਲ੍ਹ ਗਿਆ ਅਤੇ ਉਹ ਬਾਹਰ ਨਿੱਕਲ ਕੇ ਇੱਕ ਗਲੀ ਵਿੱਚ ਅੱਗੇ ਵੱਧ ਗਏ। ਉਸੇ ਸਮੇਂ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।