Acts 12:19 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ। ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੇਰੋਦੇਸ ਨੇ ਪਤਰਸ ਦੀ ਬਹੁਤ ਖੋਜ ਕੀਤੀ ਪਰ ਕੁਝ ਪਤਾ ਨਾ ਲੱਗਾ । ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ ਅਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ । ਇਸ ਦੇ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਆ ਵਿੱਚ ਜਾ ਕੇ ਰਹਿਣ ਲੱਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਹੇਰੋਦੇਸ ਨੇ ਉਸਦੀ ਪੂਰੀ ਤਰਾ ਛਾਣ-ਬੀਣ ਕੀਤੀ ਪਰ ਉਹ ਉਸਨੂੰ ਨਾ ਮਿਲਿਆ, ਤਾਂ ਉਸਨੇ ਪਹਿਰੇਦਾਰਾਂ ਦੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਮਾਰ ਦੇਣ ਹੁਕਮ ਦਿੱਤਾ ਗਿਆ। ਫ਼ਿਰ ਹੇਰੋਦੇਸ ਯਹੂਦਿਯਾ ਪ੍ਰਾਂਤ ਤੋਂ ਕੈਸਰਿਆ ਸ਼ਹਿਰ ਵੱਲ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮੇਂ ਲਈ ਠਹਿਰਿਆ। ਅਤੇ ਇਸ ਤੋਂ ਬਾਅਦ ਹੇਰੋਦੇਸ ਯਹੂਦਿਯਾ ਸੂਬੇ ਤੋਂ ਕੈਸਰਿਆ ਨੂੰ ਗਿਆ ਜਿੱਥੇ ਉਹ ਕੁਝ ਸਮੇਂ ਲਈ ਠਹਿਰਿਆ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਹੇਰੋਦੇਸ ਨੇ ਉਹ ਦਾ ਖੋਜ ਕੀਤਾ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਚ ਕਰ ਕੇ ਹੁਕਮ ਦਿੱਤਾ ਜੋ ਓਹ ਵੱਢੇ ਜਾਣ ਅਰ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।।
Punjabi ERV
ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸਨੂੰ ਕਿਤੇ ਨਾ ਮਿਲਿਆ। ਇਸ ਲਈ ਉਸਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ। ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉਥੇ ਕੁਝ ਸਮੇਂ ਲਈ ਜਾ ਠਹਿਰਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਹੇਰੋਦੇਸ ਨੇ ਉਹ ਦੀ ਖੋਜ ਕੀਤੀ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਂਚ ਕਰ ਕੇ ਹੁਕਮ ਦਿੱਤਾ ਕਿ ਉਹ ਵੱਢੇ ਜਾਣ ਅਤੇ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں ہیرودیس اوہنوں بھپا تے اوہ نا لَبھّا۔ تے پہرے والیاں توں پُچھ گچھ کر کے اوہناں نُوں قتل کرن دا حُکم دِتّا۔ تے آپ یہُودیہ ٹُرکے قَیصریہ وِچ جا رہیا۔
Punjabi Standard Bible (Punjabi Standard Bible) 2023
ਤਦ ਹੇਰੋਦੇਸ ਨੇ ਉਸ ਦੀ ਖੋਜ ਕਰਵਾਈ ਅਤੇ ਜਦੋਂ ਉਹ ਨਾ ਲੱਭਾ ਤਾਂ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕਰਕੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ। ਫਿਰ ਹੇਰੋਦੇਸ ਯਹੂਦਿਯਾ ਤੋਂ ਆ ਕੇ ਕੈਸਰਿਯਾ ਵਿੱਚ ਰਹਿਣ ਲੱਗਾ।