Acts 12:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੇਰੋਦੇਸ ਸੂਰ ਅਤੇ ਸੈਦਾ ਦੇ ਰਹਿਣ ਵਾਲਿਆਂ ਨਾਲ ਬਹੁਤ ਨਾਰਾਜ਼ ਹੋਇਆ । ਇਸ ਲਈ ਉਹ ਸਾਰੇ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜਾ ਦੇ ਮਹਿਲ ਦੇ ਸਰਦਾਰ ਬਲਾਸਤੁਸ ਨੂੰ ਆਪਣੇ ਵੱਲ ਕਰ ਕੇ ਉਸ ਕੋਲ ਸੁਲਾਹ ਦਾ ਸੁਝਾਅ ਪੇਸ਼ ਕੀਤਾ ਕਿਉਂਕਿ ਉਹਨਾਂ ਦੀ ਖ਼ੁਰਾਕ ਰਾਜਾ ਦੇ ਦੇਸ਼ ਤੇ ਨਿਰਭਰ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਦਿਨਾਂ ਵਿੱਚ ਹੇਰੋਦੇਸ ਸੋਰ ਅਤੇ ਸਿਦੋਨ ਸ਼ਹਿਰ ਦੇ ਲੋਕਾਂ ਨਾਲ ਝਗੜਾ ਕਰ ਰਿਹਾ ਸੀ ਜਿਹੜੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਸਨ। ਤਦ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜੇ ਦਾ ਭਰੋਸੇਯੋਗ ਨਿੱਜੀ ਨੌਕਰ ਬਲਾਸਤੁਸ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ, ਕਿਉਂਕਿ ਉਹ ਆਪਣੀ ਭੋਜਨ ਦੀ ਪੂਰਤੀ ਲਈ ਰਾਜੇ ਦੇ ਦੇਸ਼ ਤੇ ਨਿਰਭਰ ਹੁੰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ । ਤਦ ਓਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਰ ਬਲਾਸਤੁਸ ਨੂੰ ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ
Punjabi ERV
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਡ਼ਾ ਨਾਰਾਜ਼ ਸੀ। ਉਹ ਸਾਰੇ ਲੋਕ ਇਕਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹਡ਼ਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ। ਤਦ ਉਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜੇ ਦਾ ਸਹਾਇਕ ਸੀ, ਫੁਸਲਾ ਕੇ ਸੁਲਾਹ ਲਈ ਬੇਨਤੀ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے صُور تے صَیدا دے لوکاں نال ہیرودیس بُہت ناراض سی۔ تے اِک دِل ہو کے اوہ اوہدے کول آئے تے بلَستُس نال مَیل کر کے صُلح صفائی کرنی چاہی۔ کیوں جو اوہناں دے مُلک نُوں بادشاہ دے مُلک توں رسد دِیاں شیواں آؤندیاں سن۔
Punjabi Standard Bible (Punjabi Standard Bible) 2023
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਗੁੱਸੇ ਸੀ। ਸੋ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜਭਵਨ ਦਾ ਪ੍ਰਬੰਧਕ ਸੀ, ਮਨਾ ਕੇ ਮੇਲ-ਮਿਲਾਪ ਲਈ ਬੇਨਤੀ ਕਰਨ ਲੱਗੇ, ਕਿਉਂਕਿ ਉਨ੍ਹਾਂ ਦੇ ਦੇਸ ਦਾ ਪਾਲਣ-ਪੋਸ਼ਣ ਰਾਜੇ ਦੇ ਦੇਸ ਤੋਂ ਹੁੰਦਾ ਸੀ।