Acts 12:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਉੱਥੇ ਆ ਕੇ ਖੜ੍ਹਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ । ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾ ਕੇ ਕਿਹਾ, “ਛੇਤੀ ਕਰ, ਉੱਠ!” ਉਸੇ ਸਮੇਂ ਪਤਰਸ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਪ੍ਰਗਟ ਹੋਇਆ ਅਤੇ ਜ਼ੇਲ ਦੀ ਕੋਠੜੀ ਵਿੱਚ ਇੱਕ ਚਾਨਣ ਚਮਕਿਆ। ਉਸਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ। ਉਸਨੇ ਕਿਹਾ, “ਜਲਦੀ, ਉੱਠ!” ਅਤੇ ਜੰਜ਼ੀਰਾਂ ਪਤਰਸ ਦੀਆਂ ਗੁੱਟਾਂ ਤੋਂ ਡਿੱਗ ਪਈਆਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਵੇਖੋ, ਪ੍ਰਭੁ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਆਖਿਆ, ਕੀ ਛੇਤੀ ਉੱਠ ਅਤੇ ਉਹ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ
Punjabi ERV
ਅਚਾਨਕ ਉਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬਡ਼ੀ ਰੌਸ਼ਨੀ ਹੋਈ। ਦੂਤ ਨੇ ਉਸਨੂੰ ਪਾਸੇ ਤੋਂ ਛੋਹਿਆ ਅਤੇ ਉਸਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁਟ੍ਟ ਗਈਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖੋ, ਪ੍ਰਭੂ ਦਾ ਇੱਕ ਦੂਤ ਆਇਆ ਤਾਂ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ ਅਤੇ ਆਖਿਆ ਕਿ ਛੇਤੀ ਉੱਠ, ਤਦ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ویکھو خُدا دا اِک فرِشتہ آ کھلوتا۔ تے اوس کوٹھڑی وِچ نُور چمکیا تے اوس پطرس دی وَکھّی اُتّے مار کے جگایا۔ تے اوہنوں آکھیا چھیتی نال اُٹھ کھلو۔ تے اوہدیاں ہتھکڑیاں اوہدیاں ہتّھاں توں جھڑ پئیاں۔
Punjabi Standard Bible (Punjabi Standard Bible) 2023
ਅਤੇ ਵੇਖੋ, ਪ੍ਰਭੂ ਦਾ ਇੱਕ ਦੂਤ ਆ ਖੜ੍ਹਾ ਹੋਇਆ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ। ਤਦ ਦੂਤ ਨੇ ਪਤਰਸ ਦੀ ਵੱਖੀ 'ਤੇ ਹੱਥ ਮਾਰ ਕੇ ਉਸ ਨੂੰ ਉਠਾਇਆ ਅਤੇ ਕਿਹਾ, “ਛੇਤੀ ਉੱਠ!” ਅਤੇ ਉਸ ਦੇ ਹੱਥਾਂ ਤੋਂ ਜ਼ੰਜੀਰਾਂ ਡਿੱਗ ਪਈਆਂ।