Acts 13:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਹੇ ਸਭ ਕਪਟ ਅਤੇ ਬੁਰਾਈਆਂ ਦੀ ਜੜ੍ਹ, ਸ਼ੈਤਾਨ ਦੀ ਸੰਤਾਨ, ਸਾਰੀ ਨੇਕੀ ਦੇ ਵੈਰੀ, ਕੀ ਤੂੰ ਪਰਮੇਸ਼ਰ ਦੇ ਸਿੱਧੇ ਰਾਹਾਂ ਨੂੰ ਟੇਢੇ ਬਣਾਉਣ ਤੋਂ ਨਹੀਂ ਟਲੇਂਗਾ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਤੂੰ ਦੁਸ਼ਟ ਦਾ ਬੱਚਾ ਹੈ ਅਤੇ ਤੂੰ ਉਸ ਹਰ ਚੀਜ਼ ਦਾ ਵਿਰੋਧ ਕਰਦਾ ਜੋ ਚੰਗੀ ਹੈ! ਤੂੰ ਹਮੇਸ਼ਾ ਲੋਕਾਂ ਨਾਲ ਝੂਠ ਬੋਲਦਾ ਅਤੇ ਬਹੁਤਿਆਂ ਦਾ ਮਾੜਾ ਕਰਦਾ। ਤੂੰ ਪ੍ਰਭੂ ਦੀ ਸੱਚਾਈ ਨੂੰ ਬਦਲਣਾ ਅਤੇ ਉਸ ਦੀ ਸੱਚਾਈ ਬਾਰੇ ਝੂਠ ਬੋਲਣਾ ਕਦੋਂ ਬੰਦ ਕਰੇਗਾ?
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਆਖਿਆ ਕਿ ਓਏ ਤੂੰ ਜੋ ਸਭ ਤਰਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ ਸ਼ਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੁ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨੋਂ ਨਹੀਂ ਟਲੇਂਗਾॽ
Punjabi ERV
ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਆਖਿਆ ਕਿ ਤੂੰ ਜੋ ਸਭ ਤਰ੍ਹਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਡੇ ਕਰਨੋਂ ਨਹੀਂ ਟਲੇਂਗਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے آکھیا سارے مکر فریب دے بھرے ہوئے ابلیس دے بچّے سارِیاں نیکِیاں دے دُشمن تُوں خُداوند دے سِدّھیاں راہاں نُوں ڈِنگا کرنا نئیں چھڈیں گا؟
Punjabi Standard Bible (Punjabi Standard Bible) 2023
ਅਤੇ ਕਿਹਾ, “ਓਏ, ਸ਼ੈਤਾਨ ਦੇ ਪੁੱਤਰ! ਤੂੰ ਜਿਹੜਾ ਹਰ ਤਰ੍ਹਾਂ ਦੇ ਛਲ ਅਤੇ ਫਰੇਬ ਨਾਲ ਭਰਿਆ ਹੋਇਆ ਅਤੇ ਸਾਰੀ ਧਾਰਮਿਕਤਾ ਦਾ ਵੈਰੀ ਹੈਂ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਢੇ ਕਰਨੋਂ ਨਹੀਂ ਹਟੇਂਗਾ?