Acts 13:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।” ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੁਣ ਦੇਖ, ਪ੍ਰਭੂ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ । ਤੂੰ ਅੰਨ੍ਹਾ ਹੋ ਜਾਵੇਂਗਾ ਅਤੇ ਕੁਝ ਦੇਰ ਤੱਕ ਸੂਰਜ ਦਾ ਪ੍ਰਕਾਸ਼ ਨਹੀਂ ਦੇਖ ਸਕੇਂਗਾ ।” ਉਸੇ ਸਮੇਂ ਉਸ ਦੀਆਂ ਅੱਖਾਂ ਸਾਹਮਣੇ ਧੁੰਧਲਾਪਨ ਅਤੇ ਅੰਧਕਾਰ ਛਾ ਗਿਆ ਅਤੇ ਉਹ ਇਧਰ-ਉਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਲੈ ਜਾਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।” ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੀਆਂ ਵਾਂਗ ਟੋਲਦਾ ਫਿਰਿਆ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਵੇਖ, ਪ੍ਰਭੁ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਛ ਚਿਰ ਤੀਕੁਰ ਸੂਰਜ ਨੂੰ ਨਾ ਵੇਖੇਂਗਾ! ਅਤੇ ਓਵੇਂ ਉਹ ਦੇ ਉੱਤੇ ਧੁੰਦ ਅਰ ਅਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਭਈ ਕੋਈ ਹੱਥ ਫੜ ਕੇ ਮੈਨੂੰ ਲੈ ਚੱਲੇ
Punjabi ERV
ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸਕੇਂਗਾ, ਇਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।” ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲਭਣ ਲੱਗਾ ਜੋ ਉਸ ਦਾ ਹੱਥ ਫ਼ਡ਼ਕੇ ਉਸਦੀ ਅਗਵਾਈ ਕਰੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਤੱਕ ਸੂਰਜ ਨੂੰ ਨਾ ਵੇਖੇਂਗਾ! ਅਤੇ ਉਸੇ ਤਰ੍ਹਾਂ ਉਹ ਦੇ ਉੱਤੇ ਧੁੰਦ ਅਤੇ ਹਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن ویکھ خُداوند دا ہتّھ تیرے اُتّے اے۔ تُوں اَنھا ہو جاویں گا۔ تے کُجھ چِر تِیکر سُورج نا ویکھیں گا۔ اوسے ویلے اوہدے اُتّے دُھند تے ہنیرا پَے گیا۔ تے اوہ لَبّھدا پِھریا پئی کوئی میرا ہتّھ پھڑ کے لے چلّے۔
Punjabi Standard Bible (Punjabi Standard Bible) 2023
ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਆ ਪਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਵੇਂਗਾ ਤੇ ਕੁਝ ਚਿਰ ਲਈ ਸੂਰਜ ਨਾ ਵੇਖੇਂਗਾ।” ਉਸੇ ਸਮੇਂ ਉਸ ਉੱਤੇ ਧੁੰਦਲਾਪਣ ਅਤੇ ਹਨੇਰਾ ਛਾ ਗਿਆ ਅਤੇ ਉਹ ਇੱਧਰ-ਉੱਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।