Acts 13:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਲੋਕਾਂ ਨੇ ਰਾਜਾ ਦੀ ਮੰਗ ਕੀਤੀ । ਤਦ ਪਰਮੇਸ਼ਰ ਨੇ ਉਹਨਾਂ ਨੂੰ ਕੀਸ਼ ਦਾ ਪੁੱਤਰ ਸਾਊਲ ਦਿੱਤਾ ਜੋ ਬਿਨਯਾਮੀਨ ਦੀ ਕੁਲ ਵਿੱਚੋਂ ਸੀ, ਉਹ ਚਾਲੀ ਸਾਲ ਤੱਕ ਉਹਨਾਂ ਦਾ ਰਾਜਾ ਰਿਹਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਇਸਰਾਏਲ ਦੇ ਲੋਕਾਂ ਨੇ ਸਮੂਏਲ ਦੁਆਰਾ ਪਰਮੇਸ਼ਵਰ ਕੋਲੋ ਇੱਕ ਪਾਤਸ਼ਾਹ ਦੀ ਮੰਗ ਕੀਤੀ, ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਬਿਨਯਾਮੀਨ ਦੀ ਗੋਤ, ਦੇ ਕਿਸ਼ ਦਾ ਪੁੱਤਰ ਸੌਲੁਸ ਰਾਜਾ ਹੋਣ ਲਈ ਦਿੱਤਾ, ਜਿਸ ਨੇ ਚਾਲੀ ਸਾਲ ਰਾਜ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਦੇ ਮਗਰੋਂ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚ ਕੀਸ਼ ਦੇ ਪੁੱਤ੍ਰ ਸ਼ਾਊਲ ਨੂੰ ਚਾਹਲੀਆਂ ਵਰਿਹਾਂ ਤੀਕੁਰ ਉਨ੍ਹਾਂ ਨੂੰ ਦਿੱਤਾ
Punjabi ERV
ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪ੍ਰਭੂ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਨ ਦਿੱਤਾ। ਸੌਲੁਸ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨੂੰ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اودُوں پِچّھوں اوہناں بادشاہ منگیا۔ تے خُدا چاھلیاں ورھیاں واسطے بِنیمِین دے گھرانے وِچوں قِیس دا پُتر ساؤُل اوہناں نُوں دِتّا۔
Punjabi Standard Bible (Punjabi Standard Bible) 2023
ਫਿਰ ਉਨ੍ਹਾਂ ਨੇ ਰਾਜੇ ਦੀ ਮੰਗ ਕੀਤੀ ਅਤੇ ਪਰਮੇਸ਼ਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਇੱਕ ਮਨੁੱਖ, ਕੀਸ਼ ਦਾ ਪੁੱਤਰ ਸ਼ਾਊਲ ਚਾਲ੍ਹੀਆਂ ਸਾਲਾਂ ਲਈ ਉਨ੍ਹਾਂ ਨੂੰ ਦੇ ਦਿੱਤਾ।