Acts 13:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਉਸ ਨੂੰ ਹਟਾ ਕੇ ਪਰਮੇਸ਼ਰ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ । ਉਸ ਦੇ ਬਾਰੇ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ, ‘ਮੈਨੂੰ ਇੱਕ ਮਨੁੱਖ ਯੱਸੀ ਦਾ ਪੁੱਤਰ ਦਾਊਦ ਮਿਲ ਗਿਆ ਹੈ, ਉਹ ਮੇਰੇ ਦਿਲ ਦੇ ਅਨੁਸਾਰ ਹੈ, ਉਹ ਮੇਰੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਲੱਭਿਆ, ਜੋ ਮਨੁੱਖ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ ਭਈ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਹ ਦੇ ਹੱਕ ਵਿੱਚ ਉਹ ਨੇ ਸਾਖੀ ਦੇ ਕੇ ਆਖਿਆ ਭਈ ਮੈਂ ਯੱਸੀ ਦੇ ਪੁੱਤ੍ਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹੋ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ
Punjabi ERV
ਪ੍ਰਭੂ ਨੇ ਸੌਲੁਸ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪ੍ਰਭੂ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ‘ਦਾਊਦ’ ਮੈਂ ਉਸਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜ੍ਹਾ ਕੀਤਾ ਕਿ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਸ ਦੇ ਹੱਕ ਵਿੱਚ ਉਹ ਨੇ ਗਵਾਹੀ ਦੇ ਕੇ ਆਖਿਆ ਕਿ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اوہنوں ہٹا کے داؤد نُوں اوہناں لئی کھڑا کِیتا پئی اوہناں دا بادشاہ ہوئے۔ تے اوہدی بابت ایہہ گواہی دِتّی۔ پئی مَیں یسّی دے پُتر داؤد نُوں اپنے مَن بھاؤن دا اِک بندہ لَبّھیا۔ اوہو میری ساری مرضی پُوری کرے گا۔
Punjabi Standard Bible (Punjabi Standard Bible) 2023
ਫਿਰ ਉਸ ਨੂੰ ਹਟਾ ਕੇ ਦਾਊਦ ਨੂੰ ਉਨ੍ਹਾਂ ਲਈ ਰਾਜਾ ਖੜ੍ਹਾ ਕੀਤਾ ਜਿਸ ਦੇ ਵਿਖੇ ਉਸ ਨੇ ਗਵਾਹੀ ਦੇ ਕੇ ਕਿਹਾ, ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨਭਾਉਂਦਾ ਵਿਅਕਤੀ ਪਾਇਆ ਹੈ ਜੋ ਮੇਰੀ ਸਾਰੀ ਇੱਛਾ ਨੂੰ ਪੂਰਾ ਕਰੇਗਾ’।