Acts 13:33 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਪਰਮੇਸ਼ੁਰ ਨੇ ਹੁਣ ਯਿਸੂ ਨੂੰ ਮੁਰਦੇ ਤੋਂ ਉੱਠਾ ਕਿ ਸਾਡੇ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਵੇਂ ਦੂਜੇ ਜ਼ਬੂਰ ਵਿੱਚ ਵੀ ਇਸ ਬਾਰੇ ਇਵੇਂ ਲਿਖਿਆ ਹੈ: ‘ਤੂੰ ਮੇਰਾ ਪੁੱਤਰ ਹੈਂ ਅੱਜ ਮੈਂ ਤੇਰਾ ਪਿਤਾ ਬਣਿਆ ਹਾਂ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਨੇ ਉਹਨਾਂ ਦੀ ਸੰਤਾਨ ਦੇ ਲਈ ਯਿਸੂ ਨੂੰ ਜਿਊਂਦਾ ਕਰ ਕੇ ਪੂਰਾ ਕੀਤਾ, ਜਿਸ ਤਰ੍ਹਾਂ ਦੂਜੇ ਭਜਨ ਵਿੱਚ ਲਿਖਿਆ ਹੋਇਆ ਹੈ: ‘ਤੂੰ ਮੇਰਾ ਪੁੱਤਰ ਹੈਂ, ਮੈਂ ਤੈਨੂੰ ਅੱਜ ਜਨਮ ਦਿੱਤਾ ਹੈ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ: “ ‘ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’ ”
Punjabi Bible 2016 - ਪਵਿੱਤਰ ਬਾਈਬਲ O.V.
ਭਈ ਪਰਮੇਸ਼ੁਰ ਨੇ ਯਿਸੂ ਨੂੰ ਉਠਾਲ ਕੇ ਸਾਡੀ ਉਲਾਦ ਦੇ ਲਈ ਓਸੇ ਬਚਨ ਨੂੰ ਪੂਰਾ ਕੀਤਾ ਹੈ ਜਿਵੇਂ ਦੂਜੇ ਜ਼ਬੂਰ ਵਿੱਚ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, ਅੱਜ ਤੂੰ ਮੈਥੋਂ ਜੰਮਿਆ
Punjabi ERV
ਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਪਰਮੇਸ਼ੁਰ ਨੇ ਹੁਣ ਯਿਸੂ ਨੂੰ ਮੁਰਦੇ ਤੋਂ ਉਠਾ ਕਿ ਸਾਡੇ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਵੇਂ ਦੂਜੇ ਜ਼ਬੂਰ ਵਿੱਚ ਵੀ ਇਸ ਬਾਰੇ ਇਵੇਂ ਲਿਖਿਆ ਹੈ; ‘ਤੂੰ ਮੇਰਾ ਪੁੱਤਰ ਹੈਂ ਅੱਜ ਮੈਂ ਤੇਰਾ ਪਿਤਾ ਬਣਿਆ ਹਾਂ।’ ਜ਼ਬੂਰ 2:7
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿ ਪਰਮੇਸ਼ੁਰ ਨੇ ਯਿਸੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਅੱਜ ਤੂੰ ਮੇਰੇ ਤੋਂ ਜੰਮਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی یِسُوع نُوں جوا کے ساڈی اولاد لئی خُدا اوسے وعدے نُوں پُوریاں کِیتا اے۔ جیویں دُوجے زبُور وِچ لِکھیا ہویا اے۔ پئی تُوں میرا پُتر ایں۔ اَج تُوں مَیتھوں جمّیا۔
Punjabi Standard Bible (Punjabi Standard Bible) 2023
ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰਕੇ ਸਾਡੇ ਪੁਰਖਿਆਂ ਦੀ ਸੰਤਾਨ ਅਰਥਾਤ ਸਾਡੇ ਲਈ ਉਸ ਵਾਇਦੇ ਨੂੰ ਪੂਰਾ ਕੀਤਾ, ਜਿਵੇਂ ਕਿ ਦੂਜੇ ਜ਼ਬੂਰ ਵਿੱਚ ਲਿਖਿਆ ਵੀ ਹੈ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ।