Acts 13:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਏਲੀਮਸ ਜਾਦੂਗਰ ਨੇ (ਯੂਨਾਨੀ ਭਾਸ਼ਾ ਵਿੱਚ ਉਸ ਦਾ ਨਾਂ) ਉਹਨਾਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਐਲਿਮਾਸ ਜਾਦੂਗਰ (ਇਸ ਲਈ ਉਸਦੇ ਨਾਮ ਦਾ ਅਰਥ ਹੈ) ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਰ-ਬਾਰ ਹਾਕਮ ਨੂੰ ਵਿਸ਼ਵਾਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਇਲਮਾਸ ਜਾਦੂਗਰ ਨੇ (ਕਿ ਉਹ ਦੇ ਨਾਉਂ ਦਾ ਇਹੋ ਅਰਥ ਹੈ) ਡਿਪਟੀ ਨੂੰ ਉਸ ਮਤ ਤੋਂ ਫੇਰਨ ਦਾ ਦਾਯਾ ਕਰ ਕੇ ਉਨ੍ਹਾਂ ਦਾ ਸਾਹਮਣਾ ਕੀਤਾ
Punjabi ERV
ਪਰ ਇਲਮਾਸ ਜਾਦੂਗਰ, (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਉਸਦੀ ਆਸਥਾ ਕਬੂਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਲਮਾਸ ਜਾਦੂ ਟੂਣਾ ਕਰਨ ਵਾਲੇ ਨੇ (ਕਿਉਂ ਜੋ ਉਹ ਦੇ ਨਾਮ ਦਾ ਇਹੋ ਅਰਥ ਹੈ) ਰਾਜਪਾਲ ਦਾ ਵਿਰੋਧ ਕਰਕੇ ਉਸ ਨੂੰ ਵਿਸ਼ਵਾਸ ਤੋਂ ਭਟਕਾਉਣ ਦਾ ਯਤਨ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر الِیماس جادُوگر نے (کیوں جو ایہو اوہدے ناں دا مطلب اے) اوہناں دی برخلافی کِیتی۔ تے چاہندا سی پئی ڈِپٹی نُوں اِیمان توں ہٹاوے۔
Punjabi Standard Bible (Punjabi Standard Bible) 2023
ਪਰ ਇਲਮਾਸ ਜਾਦੂਗਰ, ਕਿਉਂਕਿ ਉਸ ਦੇ ਨਾਮ ਦਾ ਇਹੋ ਅਰਥ ਹੈ; ਉਸ ਨੇ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ।