Acts 14:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਦਿਓਸ ਦਾ ਮੰਦਰ ਸ਼ਹਿਰ ਦੇ ਕੋਲ ਹੀ ਸੀ। ਇਸ ਮੰਦਰ ਦਾ ਜਾਜਕ ਕੁਝ ਬਲਦ ਅਤੇ ਫ਼ੁੱਲ ਸ਼ਹਿਰ ਦੇ ਫ਼ਾਟਕਾਂ ਤੇ ਲਿਆਇਆ। ਉਹ ਲੋਕ ਪੌਲੁਸ ਅਤੇ ਬਰਨਬਾਸ ਨੂੰ ਬਲੀਆਂ ਦੇਣਾ ਚਾਹੁੰਦੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜ਼ਯੂਸ ਦੇਵਤਾ ਦਾ ਪੁਜਾਰੀ ਵੀ ਜਿਸ ਦਾ ਮੰਦਰ ਸ਼ਹਿਰ ਦੇ ਸਾਹਮਣੇ ਸੀ, ਭੀੜ ਦੇ ਨਾਲ ਮਿਲ ਕੇ ਬਲਦ ਅਤੇ ਫੁੱਲਾਂ ਦੇ ਹਾਰ ਫਾਟਕ ਤੇ ਲੈ ਕੇ ਆਇਆ । ਉਹ ਬਲੀਦਾਨ ਕਰਨਾ ਚਾਹੁੰਦੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜ਼ੀਅਸ ਦਾ ਪੁਜਾਰੀ, ਜਿਸਦਾ ਹੈਕਲ ਬਿਲਕੁਲ ਸ਼ਹਿਰ ਦੇ ਬਿਲਕੁਲ ਬਾਹਰ ਸੀ, ਉਹ ਸ਼ਹਿਰ ਦੇ ਦਰਵਾਜ਼ੇ ਬਲਦਾਂ ਦੇ ਗਲੇ ਦੁਆਲੇ ਫੁੱਲ ਮਾਲਾਵਾਂ ਲੈ ਕੇ ਆਇਆ ਕਿਉਂਕਿ ਉਸਦੇ ਨਾਲ ਭੀੜ ਉਨ੍ਹਾਂ ਦੇ ਲਈ ਬਲੀ ਚੜ੍ਹਾਉਣ ਚਾਉਂਦੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਦਿਔਸ ਦਾ ਮੰਦਰ ਨਗਰ ਦੇ ਸਾਹਮਣੇ ਸੀ ਅਤੇ ਉਹ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਫਾਟਕਾਂ ਕੋਲ ਲਿਆ ਕੇ ਚਾਹੁੰਦਾ ਸੀ ਜੋ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ
Punjabi ERV
ਦਿਓਸ ਦਾ ਮੰਦਰ ਸ਼ਹਿਰ ਦੇ ਕੋਲ ਹੀ ਸੀ। ਇਸ ਮੰਦਰ ਦਾ ਜਾਜਕ ਕੁਝ ਬਲਦ ਅਤੇ ਫ਼ੁੱਲ ਸ਼ਹਿਰ ਦੇ ਫ਼ਾਟਕਾਂ ਤੇ ਲਿਆਇਆ। ਉਹ ਲੋਕ ਪੌਲੁਸ ਅਤੇ ਬਰਨਬਾਸ ਨੂੰ ਬਲੀਆਂ ਦੇਣਾ ਚਾਹੁੰਦੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਓਸ ਦਾ ਮੰਦਿਰ ਨਗਰ ਦੇ ਸਾਹਮਣੇ ਸੀ ਅਤੇ ਮੰਦਿਰ ਦਾ ਪੁਜਾਰੀ ਬਲ਼ਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕਾਂ ਕੋਲ ਆ ਕੇ, ਇਹ ਚਾਹੁੰਦਾ ਸੀ ਕਿ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے زیوس جِہدا مندر شہر دے سامھنے سی۔ اوہدا پُجاری ڈھگّا تے پُھلّاں دے ہار پھاٹک اُتّے لیا کے سارے لوکاں دے نال قُربانی کرنی چاہندا سی۔
Punjabi Standard Bible (Punjabi Standard Bible) 2023
ਦਿਔਸ ਦਾ ਮੰਦਰ ਜੋ ਕਿ ਨਗਰ ਦੇ ਸਾਹਮਣੇ ਸੀ ਉੱਥੋਂ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕ 'ਤੇ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਬਲੀਦਾਨ ਚੜ੍ਹਾਉਣਾ ਚਾਹੁੰਦਾ ਸੀ।