Acts 14:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉੱਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। ਅਤੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਜੋ ਗੈਰ ਕੌਮਾਂ ਦੇ ਲੋਕ ਵੀ ਨਿਹਚਾ ਕਰ ਸੱਕਣ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅੰਤਾਕਿਯਾ ਵਿੱਚ ਪਹੁੰਚ ਕੇ ਉਹਨਾਂ ਨੇ ਕਲੀਸਿਯਾ ਨੂੰ ਇਕੱਠਾ ਕੀਤਾ ਅਤੇ ਦੱਸਿਆ ਕਿ ਪਰਮੇਸ਼ਰ ਨੇ ਉਹਨਾਂ ਨਾਲ ਕਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਪਹੁੰਚਣ ਤੇ, ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਉਨ੍ਹਾਂ ਸਭ ਨੂੰ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ ਅਤੇ ਕਿਵੇਂ ਉਸ ਨੇ ਗ਼ੈਰ-ਯਹੂਦੀਆਂ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰ ਕੇ ਖਬਰ ਦਿੱਤੀ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀ ਕੀਤਾ ਅਤੇ ਇਹ ਕਿ ਉਹ ਨੇ ਪਰਾਈਆਂ ਕੌਮਾਂ ਦੇ ਲਈ ਨਿਹਚਾ ਦਾ ਦਰਵੱਜਾ ਖੋਲ੍ਹਿਆ
Punjabi ERV
ਜਦੋਂ ਉਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇਕਤ੍ਰ੍ਰ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦਸੀਆਂ ਜਿਹਡ਼ੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। ਅਤੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਜੋ ਗੈਰ ਕੌਮਾਂ ਦੇ ਲੋਕ ਵੀ ਨਿਹਚਾ ਕਰ ਸਕਣ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਉੱਥੇ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੇ ਕਰ ਕੇ ਖ਼ਬਰ ਦਿੱਤੀ, ਪਰਮੇਸ਼ੁਰ ਨੇ ਸਾਡੇ ਨਾਲ ਹੋ ਕੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوتھے اَپڑ کے کلِیسیا نُوں اکٹّھا کِیتا۔ تے اوہناں نُوں خبر دِتّی۔ پئی خُدا نے ساڈی راہِیں کِیہ کِیہ کمّ کِیتے۔ تے غیر قوماں دے اگّے اِیمان دا بُوہا کھول دِتّا۔
Punjabi Standard Bible (Punjabi Standard Bible) 2023
ਜਦੋਂ ਉਹ ਅੰਤਾਕਿਯਾ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰਕੇ ਦੱਸਣ ਲੱਗੇ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਇਹ ਵੀ ਕਿ ਪਰਮੇਸ਼ਰ ਨੇ ਪਰਾਈਆਂ ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ।