Acts 14:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਬਹੁਤ ਦਿਨਾ ਲਈ ਇੱਕੋਨਿਯੁਮ ਵਿੱਚ ਰੁਕੇ ਅਤੇ ਨਿਰਭੈ ਹੋਕੇ ਪ੍ਰਭੂ ਬਾਰੇ ਬੋਲੇ। ਉਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਕਿਰਪਾ ਬਾਰੇ ਪ੍ਰਚਾਰ ਕੀਤਾ। ਪ੍ਰਭੂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰਾਮਾਤੀ ਨਿਸ਼ਾਨ ਅਤੇ ਅਚੰਭੇ ਕਰਨ ਦੀ ਯੋਗਤਾ ਦੇਕੇ ਸਾਬਤ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਨਿਡਰ ਹੋ ਕੇ ਪ੍ਰਭੂ ਦਾ ਪ੍ਰਚਾਰ ਕਰਦੇ ਰਹੇ । ਪ੍ਰਭੂ ਨੇ ਵੀ ਉਹਨਾਂ ਦੁਆਰਾ ਚਮਤਕਾਰ ਅਤੇ ਚਿੰਨ੍ਹ ਦਿਖਾ ਕੇ ਆਪਣੇ ਕਿਰਪਾ ਵਾਲੇ ਵਚਨ ਨੂੰ ਸੱਚਾ ਸਿੱਧ ਕੀਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਪੌਲੁਸ ਅਤੇ ਬਰਨਬਾਸ ਨੇ ਉੱਥੇ ਕਾਫ਼ੀ ਸਮਾਂ ਬਿਤਾਇਆ, ਪ੍ਰਭੂ ਲਈ ਦਲੇਰੀ ਨਾਲ ਬੋਲਦੇ ਰਹੇ, ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਓਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ ਅਰ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ ਕੰਮ ਵਿਖਾਲ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਸਾਖੀ ਦਿੰਦਾ ਰਿਹਾ
Punjabi ERV
ਇਸ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਬਹੁਤ ਦਿਨ ਲਈ ਇਕੋਨਿਯੁਮ ਵਿੱਚ ਰੁਕੇ ਅਤੇ ਨਿਰਭੈ ਹੋਕੇ ਪ੍ਰਭੂ ਬਾਰੇ ਬੋਲੇ। ਉਨ੍ਹਾਂ ਨੇ ਲੋਕਾਂ ਨੂੰ ਪ੍ਰਭੂ ਦੀ ਕਿਰਪਾ ਬਾਰੇ ਪ੍ਰਚਾਰ ਦਿੱਤਾ। ਪ੍ਰਭੂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰਾਮਾਤੀ ਨਿਸ਼ਾਨ ਅਤੇ ਅਚੰਭੇ ਕਰਨ ਦੀ ਯੋਗਤਾ ਦੇਕੇ ਸਾਬਤ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੂ ਦੇ ਆਸਰੇ, ਨਿਡਰ ਉਪਦੇਸ਼ ਕਰਦੇ ਰਹੇ ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو اوہناں اوس تھاں بڑا چِر لایا۔ تے خُداوند اُتّے آسرا کر کے دلیری نال کلام سُناندے رہے۔ تے اوہ اوہناں دی ہتّھِیں نشانِیاں تے کراماتاں وکھال کے اپنے فضل دے کلام اُتّے گواہی دیندا رہیا۔
Punjabi Standard Bible (Punjabi Standard Bible) 2023
ਸੋ ਪੌਲੁਸ ਅਤੇ ਬਰਨਬਾਸ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਪ੍ਰਭੂ ਦੇ ਆਸਰੇ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ। ਪ੍ਰਭੂ ਉਨ੍ਹਾਂ ਦੇ ਹੱਥੀਂ ਚਿੰਨ੍ਹ ਅਤੇ ਅਚੰਭੇ ਵਿਖਾ ਕੇ ਆਪਣੀ ਕਿਰਪਾ ਦੇ ਵਚਨ ਦੀ ਗਵਾਹੀ ਦਿੰਦਾ ਸੀ।