Acts 15:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸੱਕੋਂਗੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਆ ਕੇ ਭਰਾਵਾਂ ਨੂੰ ਸਿਖਾਉਣ ਲੱਗੇ, “ਜੇਕਰ ਤੁਹਾਡੀ ਮੂਸਾ ਦੀ ਵਿਵਸਥਾ ਅਨੁਸਾਰ ਸੁੰਨਤ ਨਹੀਂ ਹੋਈ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਤੋਂ ਬਾਅਦ ਲੋਕ ਯਹੂਦਿਯਾ ਪ੍ਰਾਂਤ ਤੋਂ ਅੰਤਾਕਿਆ ਵਿੱਚ ਆਏ ਅਤੇ ਉਹ ਵਿਸ਼ਵਾਸੀਆਂ ਨੂੰ ਇਹ ਸਿੱਖਿਆ ਦੇ ਰਹੇ ਸਨ: “ਕਿ ਜਦੋਂ ਤੱਕ ਤੁਸੀਂ ਸੁੰਨਤ ਨਹੀਂ ਕਰਾਉਦੇ, ਮੋਸ਼ੇਹ ਦੁਆਰਾ ਸਿਖਾਏ ਗਏ ਰਿਵਾਜ ਅਨੁਸਾਰ, ਉਦੋਂ ਤੱਕ ਤੁਸੀਂ ਬਚਾਏ ਨਹੀਂ ਜਾ ਸਕਦੇ।”
Punjabi Bible 2016 - ਪਵਿੱਤਰ ਬਾਈਬਲ O.V.
ਕਈ ਆਦਮੀ ਯਹੂਦਿਯਾ ਤੋਂ ਆਣ ਕੇ ਭਾਈਆਂ ਨੂੰ ਸਿਖਾਲਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸੱਕਦੀ
Punjabi ERV
ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸਕੋਂਗੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਈ ਆਦਮੀ ਯਹੂਦਿਯਾ ਤੋਂ ਆ ਕੇ, ਭਰਾਵਾਂ ਨੂੰ ਸਿਖਾਉਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کئی یہُودیہ توں آ کے بھراواں نُوں سکھان لگّے پئی جے مُوسیٰ دی رِیت دے سببّوں تُسی سُنتی نا بَہو تے تُہاڈی نجات نئیں ہو سکدی۔
Punjabi Standard Bible (Punjabi Standard Bible) 2023
ਫਿਰ ਕੁਝ ਲੋਕ ਯਹੂਦਿਯਾ ਤੋਂ ਆ ਕੇ ਭਾਈਆਂ ਨੂੰ ਇਹ ਸਿੱਖਿਆ ਦੇਣ ਲੱਗੇ: “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਹੋਵੇ ਤਾਂ ਤੁਸੀਂ ਮੁਕਤੀ ਨਹੀਂ ਪਾ ਸਕਦੇ।”