Acts 15:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
‘ਇਸਤੋਂ ਬਾਅਦ ਮੈਂ ਮੁੜ ਆਵਾਂਗਾ ਅਤੇ ਫ਼ੇਰ ਦਾਊਦ ਦੇ ਡਿੱਗੇ-ਢਠੇ ਘਰ ਨੂੰ ਉਸਾਰਾਂਗਾ। ਮੈਂ ਉਸ ਦੇ ਘਰ ਦੇ ਮਲ੍ਹਬੇ ਨੂੰ ਮੁੜ ਤੋਂ ਉਸਾਰਾਂਗਾ। ਮੈਂ ਮੁੜ ਉਸਦਾ ਘਰ ਨਵਾਂ ਬਣਾਵਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
‘ਇਸ ਦੇ ਬਾਅਦ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਨਿਵਾਸ ਸਥਾਨ ਨੂੰ ਮੈਂ ਬਣਾਵਾਂਗਾ, ਉਸ ਦੇ ਖੰਡਰਾਂ ਨੂੰ ਮੈਂ ਫਿਰ ਉਸਾਰਾਂਗਾ, ਅਤੇ ਉਸ ਨੂੰ ਮੈਂ ਫਿਰ ਮਜ਼ਬੂਤ ਕਰਾਂਗਾ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰਮੇਸ਼ਵਰ ਕਹਿੰਦਾ ਹੈ, “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਅਤੇ ਉਹ ਦੇ ਖੰਡਰ ਨੂੰ ਮੈਂ ਦੁਬਾਰਾ ਬਣਾਵਾਂਗਾ, ਅਤੇ ਮੈਂ ਉਸਨੂੰ ਫਿਰ ਬਹਾਲ ਕਰਾਂਗਾ,
Punjabi Bible 2016 - ਪਵਿੱਤਰ ਬਾਈਬਲ O.V.
ਇਹ ਦੇ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ,
Punjabi ERV
“ਇਸਤੋਂ ਬਾਅਦ ਮੈਂ ਮੁਡ਼ ਆਵਾਂਗਾ ਅਤੇ ਫ਼ੇਰ ਦਾਊਦ ਦੇ ਡਿੱਗੇ-ਢਠੇ ਘਰ ਨੂੰ ਉਸਾਰਾਂਗਾ। ਮੈਂ ਉਸਦੇ ਘਰ ਦੇ ਮਲ੍ਹਬੇ ਨੂੰ ਮੁਡ਼ ਤੋਂ ਉਸਾਰਾਂਗਾ। ਮੈਂ ਮੁਡ਼ ਉਸਦਾ ਘਰ ਨਵਾਂ ਬਣਾਵਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
“ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫਿਰ ਬਣਾ ਕੇ ਖੜ੍ਹਾ ਕਰਾਂਗਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی ایہدے توں پِچّھے مَیں فیر آواں گا۔ تے داؤد دے ڈِگّے ہوئے ڈیرے نُوں مُڑ کھلا کراں گا۔ تے اوہدے کھولے فیر کھلے کراں گا۔ تے اوہنوں مُڑ کے اُساراں گا۔
Punjabi Standard Bible (Punjabi Standard Bible) 2023
‘ਇਸ ਤੋਂ ਬਾਅਦ ਮੈਂ ਵਾਪਸ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਤੰਬੂ ਨੂੰ ਫਿਰ ਤੋਂ ਬਣਾਵਾਂਗਾ ਅਤੇ ਇਸ ਦੇ ਖੰਡਰਾਂ ਨੂੰ ਫਿਰ ਤੋਂ ਉਸਾਰਾਂਗਾ ਤੇ ਇਸ ਨੂੰ ਫਿਰ ਤੋਂ ਖੜ੍ਹਾ ਕਰਾਂਗਾ