Acts 15:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿੜ੍ਹਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਪੌਲੂਸ ਅਤੇ ਬਰਨਾਬਾਸ ਦਾ ਉਹਨਾਂ ਨਾਲ ਬਹੁਤ ਝਗੜਾ ਅਤੇ ਵਿਵਾਦ ਹੋਇਆ । ਇਸ ਲਈ ਇਹ ਫ਼ੈਸਲਾ ਹੋਇਆ ਕਿ ਪੌਲੂਸ, ਬਰਨਾਬਾਸ ਅਤੇ ਉਹਨਾਂ ਵਿੱਚੋਂ ਕੁਝ ਆਦਮੀ ਇਸ ਵਿਸ਼ੇ ਲਈ ਯਰੂਸ਼ਲਮ ਵਿੱਚ ਬਜ਼ੁਰਗ ਆਗੂਆਂ ਅਤੇ ਰਸੂਲਾਂ ਕੋਲ ਜਾਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੇ ਪੌਲੁਸ ਅਤੇ ਬਰਨਬਾਸ ਉਨ੍ਹਾਂ ਨਾਲ ਤਿੱਖੇ ਵਾਦ-ਵਿਵਾਦ ਅਤੇ ਬਹਿਸ ਕਰਨ ਲੱਗੇ। ਤਦੇ ਹੀ ਪੌਲੁਸ ਅਤੇ ਬਰਨਬਾਸ ਨਿਯੁਕਤ ਕੀਤੇ ਗਏ, ਕੁਝ ਹੋਰ ਵਿਸ਼ਵਾਸੀਆਂ ਸਮੇਤ, ਯੇਰੂਸ਼ਲੇਮ ਜਾਣ ਲਈ ਭਾਈ ਰਸੂਲਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰ ਸਕਣ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਜਾਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ ਬਹੁਤ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ
Punjabi ERV
ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿਢ਼ਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد پَولُس تے برنباس دا اوہناں لوکاں نال بُہت جھگڑا تے بحث ہوئی۔ تَد ایہہ گلّ ٹھہرائی پئی پَولُس برنباس تے کئی ہور بندے اوہناں وِچوں ایس مسئلے دے پچُھّن لئی رسُولاں تے بزُرگاں دے کول یرُوشلِیم نُوں جان۔
Punjabi Standard Bible (Punjabi Standard Bible) 2023
ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਝਗੜਾ ਅਤੇ ਬਹਿਸ ਹੋਈ ਤਾਂ ਪੌਲੁਸ, ਬਰਨਬਾਸ ਅਤੇ ਉਨ੍ਹਾਂ ਵਿੱਚੋਂ ਕੁਝ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਕਿ ਇਸ ਮਸਲੇ ਬਾਰੇ ਰਸੂਲਾਂ ਅਤੇ ਬਜ਼ੁਰਗਾਂ ਕੋਲ ਯਰੂਸ਼ਲਮ ਨੂੰ ਜਾਣ।