Acts 15:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਸ਼ਹਿਰ ਵਿੱਚ ਕੁਝ ਯਹੂਦੀ ਹਨ ਜਿਹੜੇ ਮੂਸਾ ਦੀ ਸ਼ਰ੍ਹਾ ਦਾ ਪ੍ਰਚਾਰ ਕਰਦੇ ਹਨ। ਮੂਸਾ ਦੀ ਸ਼ਰ੍ਹਾ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾ ਵਿੱਚ ਬਹੁਤ ਵਰ੍ਹਿਆਂ ਤੋਂ ਪੜ੍ਹੀ ਜਾਂਦੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਸ਼ੁਰੂ ਤੋਂ ਹੀ ਹਰ ਸ਼ਹਿਰ ਵਿੱਚ ਮੂਸਾ ਦੀ ਵਿਵਸਥਾ ਦੇ ਉਪਦੇਸ਼ਕ ਹੁੰਦੇ ਆਏ ਹਨ ਜਿਹੜੇ ਹਰ ਸਬਤ ਨੂੰ ਪ੍ਰਾਰਥਨਾ ਘਰਾਂ ਵਿੱਚ ਉਸ ਦਾ ਪ੍ਰਚਾਰ ਕਰਦੇ ਹਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸਦਾ ਬਚਨ ਪੜ੍ਹਿਆ ਜਾਂਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਅਗਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਅਤੇ ਹਰ ਸਬਤ ਦੇ ਦਿਨ ਸਮਾਜਾਂ ਵਿੱਚ ਉਹ ਦੀ ਪੋਥੀ ਪੜ੍ਹੀ ਜਾਂਦੀ ਹੈ।।
Punjabi ERV
ਉਨ੍ਹਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਸ਼ਹਿਰ ਵਿੱਚ ਕੁਝ ਯਹੂਦੀ ਹਨ ਜਿਹਡ਼ੇ ਮੂਸਾ ਦੀ ਸ਼ਰ੍ਹਾ ਦਾ ਪ੍ਰਚਾਰ ਕਰਦੇ ਹਨ। ਮੂਸਾ ਦੀ ਸ਼ਰ੍ਹਾ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾ ਵਿੱਚ ਬਹੁਤ ਵਰ੍ਹਿਆਂ ਤੋਂ ਪਢ਼ੀ ਜਾਂਦੀ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪਹਿਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਹਨ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਉਹ ਦੀ ਬਿਵਸਥਾ ਪੜ੍ਹੀ ਜਾਂਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو پرانے زمانے توں شہر شہر مُوسیٰ دی توریت دی منادی کرن والے ہوندے آئے نیں۔ تے اوہ ہر سبت نُوں عبادت خانیاں وِچ پڑھی جاندی اے۔
Punjabi Standard Bible (Punjabi Standard Bible) 2023
ਕਿਉਂਕਿ ਪ੍ਰਾਚੀਨ ਕਾਲ ਤੋਂ ਹਰ ਨਗਰ ਵਿੱਚ ਮੂਸਾ ਦੀ ਬਿਵਸਥਾ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਆਏ ਹਨ ਅਤੇ ਇਹ ਹਰ ਸਬਤ ਦੇ ਦਿਨ ਸਭਾ-ਘਰਾਂ ਵਿੱਚ ਪੜ੍ਹੀ ਜਾਂਦੀ ਹੈ।”