Acts 15:33 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕੁਝ ਦੇਰ ਯਹੂਦਾ ਅਤੇ ਸੀਲਾਸ ਉੱਥੇ ਰਹੇ ਅਤੇ ਉੱਥੋਂ ਭਾਈਆਂ ਕੋਲੋਂ ਸੁੱਖ-ਸ਼ਾਂਤੀ ਦੀ ਆਸੀਸ ਲੈ ਕੇ ਫ਼ਿਰ ਉੱਥੋਂ ਚੱਲੇ ਗਏ। ਉਹ ਮੁੜ ਯਰੂਸ਼ਲਮ ਵਿੱਚ ਆਪਣੇ ਭਾਈਆਂ ਵਿੱਚ ਪਰਤ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਕੁਝ ਦਿਨ ਉੱਥੇ ਰਹੇ । ਫਿਰ ਭਰਾਵਾਂ ਨੇ ਸ਼ਾਂਤੀ ਪੂਰਵਕ ਉਹਨਾਂ ਨੂੰ ਵਿਦਾ ਕੀਤਾ ਕਿ ਉਹ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ । [
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਕਈ ਹਫ਼ਤੇ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਵਿਸ਼ਵਾਸੀਆਂ ਨੇ ਸ਼ਾਂਤੀ ਦੀ ਬਰਕਤ ਨਾਲ ਉਨ੍ਹਾਂ ਕੋਲ ਵਾਪਸ ਭੇਜਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਕਿੰਨਾਕੁ ਚਿਰ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਾਈਆਂ ਕੋਲੋਂ ਸੁੱਖ ਸਾਂਦ ਨਾਲ ਵਿਦਿਆ ਹੋਏ
Punjabi ERV
ਕੁਝ ਦੇਰ ਯਹੂਦਾ ਅਤੇ ਸੀਲਾਮ ਉਥੇ ਰਹੇ ਅਤੇ ਉਥੋਂ ਭਾਈਆਂ ਕੋਲੋਂ ਸੁਖ-ਸ਼ਾਂਤੀ ਦੀ ਆਸੀਸ ਲੈਕੇ ਫ਼ਿਰ ਉਥੋਂ ਚਲੇ ਗਏ। ਉਹ ਮੁਡ਼ ਯਰੂਸ਼ਲਮ ਵਿੱਚ ਆਪਣੇ ਭਾਈਆਂ ਵਿੱਚ ਪਰਤ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਕੁਝ ਦਿਨ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਰਾਵਾਂ ਕੋਲੋਂ ਸੁੱਖ-ਸਾਂਦ ਨਾਲ ਵਿਦਾ ਹੋਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ کُجھ چِر رہ کے اپنے گھلّن والیاں دے کول راضی خُوشی بھراواں کولوں بھیجوائے۔
Punjabi Standard Bible (Punjabi Standard Bible) 2023
ਫਿਰ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਸ਼ਾਂਤੀ ਨਾਲ ਭਾਈਆਂ ਕੋਲੋਂ ਵਿਦਾ ਹੋਏ ਕਿ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ,