Acts 15:36 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਅਸੀਂ ਪ੍ਰਭੂ ਦਾ ਸੰਦੇਸ਼ ਬਹੁਤ ਸਾਰੇ ਨਗਰਾਂ ਵਿੱਚ ਦਿੱਤਾ ਹੈ। ਸਾਨੂੰ ਉਨ੍ਹਾਂ ਥਾਵਾਂ ਤੇ ਵੇਖਣ ਲਈ ਵਾਪਸ ਜਾਣਾ ਚਾਹੀਦਾ ਹੈ ਕਿ ਸਾਡੇ ਭੈਣ-ਭਰਾ ਕਿਵੇਂ ਕਰ ਰਹੇ ਹਨ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਦਿਨਾਂ ਬਾਅਦ ਪੌਲੂਸ ਨੇ ਬਰਨਾਬਾਸ ਨੂੰ ਕਿਹਾ, “ਆਓ ਅਸੀਂ ਉਹਨਾਂ ਸ਼ਹਿਰਾਂ ਵਿੱਚ ਵਾਪਸ ਚੱਲੀਏ ਜਿਹਨਾਂ ਵਿੱਚ ਅਸੀਂ ਪਰਮੇਸ਼ਰ ਦਾ ਵਚਨ ਸੁਣਾਇਆ ਸੀ ਅਤੇ ਭਰਾਵਾਂ ਨੂੰ ਦੇਖੀਏ ਕਿ ਉਹਨਾਂ ਦਾ ਕੀ ਹਾਲ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੁਝ ਦਿਨਾਂ ਬਾਅਦ, ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਆਪਾਂ ਵਾਪਸ ਉਨ੍ਹਾਂ ਸਾਰੇ ਸ਼ਹਿਰਾਂ ਦੇ ਵਿਸ਼ਵਾਸੀਆਂ ਨੂੰ ਵੇਖਣ ਲਈ ਚੱਲਿਏ ਜਿੱਥੇ ਅਸੀਂ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਵਿਸ਼ਵਾਸੀਆਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਈ ਦਿਨ ਪਿਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿੱਚ ਜਿੱਥੇ ਅਸਾਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ ਫੇਰ ਜਾ ਕੇ ਭਾਈਆਂ ਦੀ ਖਬਰ ਲਈਏ ਭਈ ਉਨ੍ਹਾਂ ਦਾ ਕੀ ਹਾਲ ਹੈ
Punjabi ERV
ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਅਸੀਂ ਪ੍ਰਭੂ ਦਾ ਸੰਦੇਸ਼ ਬਹੁਤ ਸਾਰੇ ਨਗਰਾਂ ਵਿੱਚ ਦਿੱਤਾ ਹੈ। ਸਾਨੂੰ ਉਨ੍ਹਾਂ ਥਾਵਾਂ ਤੇ ਵੇਖਣ ਲਈ ਵਾਪਸ ਜਾਣਾ ਚਾਹੀਦਾ ਹੈ ਕਿ ਸਾਡੇ ਭੈਣ-ਭਰਾ ਕਿਵੇਂ ਕਰ ਰਹੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਈ ਦਿਨਾਂ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਉ ਹਰੇਕ ਨਗਰ ਵਿੱਚ ਜਿੱਥੇ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਫਿਰ ਜਾ ਕੇ ਭਰਾਵਾਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کُجھ دِناں پِچّھوں پَولُس نے برنباس نُوں آکھیا۔ پئی چلّئے تے ہر اِک شہر وِچ جِتّھے کِتّھے اساں خُدا دا کلام سُنایا اے۔ فیر بھراواں دی خبر لئیے۔ پئی اوہناں دا کِیہ حال اے۔
Punjabi Standard Bible (Punjabi Standard Bible) 2023
ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਅਸੀਂ ਉਸ ਹਰੇਕ ਨਗਰ ਵਿੱਚ ਜਿੱਥੇ ਪ੍ਰਭੂ ਦਾ ਵਚਨ ਸੁਣਾਇਆ ਸੀ, ਭਾਈਆਂ ਕੋਲ ਵਾਪਸ ਜਾਈਏ ਅਤੇ ਵੇਖੀਏ ਕਿ ਉਹ ਕਿਵੇਂ ਹਨ।”