Acts 16:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਦਰਬੇ ਅਤੇ ਲੁਸਤ੍ਰਾ ਸ਼ਹਿਰ ਵਿੱਚ ਗਿਆ। ਯਿਸੂ ਦਾ ਇੱਕ ਚੇਲਾ ਜਿਸ ਦਾ ਨਾਂ ਤਿਮੋਥਿਉਸ ਸੀ, ਉੱਥੇ ਸੀ, ਜਿਸਦੀ ਮਾਂ ਨਿਹਚਾਵਾਨ ਯਹੂਦਣ ਸੀ, ਪਰ ਉਸਦਾ ਪਿਉ ਯੂਨਾਨੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੌਲੂਸ ਦਰਬੇ ਅਤੇ ਲੁਸਤ੍ਰਾ ਵਿੱਚ ਪਹੁੰਚਿਆ ਉੱਥੇ ਤਿਮੋਥਿਉਸ ਨਾਂ ਦਾ ਇੱਕ ਚੇਲਾ ਸੀ । ਉਸ ਦੀ ਮਾਂ ਇੱਕ ਯਹੂਦੀ ਵਿਸ਼ਵਾਸਣ ਸੀ ਪਰ ਉਸ ਦਾ ਪਿਤਾ ਯੂਨਾਨੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦਰਬੇ ਅਤੇ ਲੁਸਤ੍ਰਾ ਵਿੱਚ ਭੀ ਆਇਆ ਅਰ ਵੇਖੋ ਉੱਥੇ ਤਿਮੋਥਿਉਸ ਨਾਮੇ ਇੱਕ ਚੇਲਾ ਹੈਸੀ ਜਿਹੜਾ ਇੱਕ ਨਿਹਚਾਵਾਨ ਯਹੂਦਣ ਦਾ ਪੁੱਤ੍ਰ ਸੀ ਪਰ ਉਹ ਦਾ ਪਿਓ ਯੂਨਾਨੀ ਸੀ
Punjabi ERV
ਪੌਲੁਸ ਦਰਬੇ ਅਤੇ ਲੁਸਤ੍ਰਾ ਸ਼ਹਿਰ ਵਿੱਚ ਗਿਆ। ਯਿਸੂ ਦਾ ਇੱਕ ਚੇਲਾ ਜਿਸ ਦਾ ਨਾਂ ਤਿਮੋਥਿਉਸ ਸੀ, ਉਥੇ ਸੀ, ਜਿਸਦੀ ਮਾਂ ਨਿਹਚਾਵਾਨ ਯਹੂਦਣ ਸੀ, ਪਰ ਉਸਦਾ ਪਿਉ ਯੂਨਾਨੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ, ਅਤੇ ਵੇਖੋ ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ l ਜਿਹੜਾ ਇੱਕ ਵਿਸ਼ਵਾਸੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ دِربے تے لُسترہ وی اَپڑیا۔ تے ویکھو اوتھے تِیمُتِھیُس کر کے اِک شاگِرد سی۔ اوہ اِک اِیمان دار یہُودن دا پُتر سی۔ پر اوہدا پئیو یُونانی سی۔
Punjabi Standard Bible (Punjabi Standard Bible) 2023
ਫਿਰ ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ ਅਤੇ ਵੇਖੋ, ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ ਜਿਹੜਾ ਇੱਕ ਯਹੂਦੀ ਵਿਸ਼ਵਾਸਣ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਯੂਨਾਨੀ ਸੀ।