Acts 16:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖਬਰੀ ਦੇਣ ਲਈ ਸੱਦਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਪੌਲੂਸ ਨੂੰ ਇਹ ਦਰਸ਼ਨ ਹੋਇਆ ਤਦ ਅਸੀਂ ਇਕਦਮ ਮਕਦੂਨਿਯਾ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਅਸੀਂ ਜਾਣ ਗਏ ਸੀ ਕਿ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸੱਦ ਰਹੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਜਤਨ ਕੀਤਾ ਇਸ ਲਈ ਜੋ ਅਸਾਂ ਪੱਕ ਜਾਣਿਆ ਭਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ ਖਬਰੀ ਸੁਣਾਈਏ।।
Punjabi ERV
ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ ਖਬਰੀ ਦੇਣ ਲਈ ਸਦਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਸ ਨੇ ਇਹ ਦਰਸ਼ਣ ਦੇਖਿਆ ਤਾਂ ਉਸੇ ਵੇਲੇ ਅਸੀਂ ਮਕਦੂਨਿਯਾ ਵਿੱਚ ਜਾਣ ਦਾ ਯਤਨ ਕੀਤਾ ਇਸ ਲਈ ਜੋ ਅਸੀਂ ਪੱਕਾ ਜਾਣਿਆ ਕਿ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوس ایہہ رویا ویکھی اوسے وقت اساں مَکِدُنیہ نُوں جان دا اِرادہ کِیتا۔ ایہہ یقِین کر کے پئی خُدا اوہناں نُوں خُوشخبری سُنان لئی سانُوں سدّیا اے۔
Punjabi Standard Bible (Punjabi Standard Bible) 2023
ਜਦੋਂ ਉਸ ਨੇ ਇਹ ਦਰਸ਼ਨ ਵੇਖਿਆ ਤਾਂ ਅਸੀਂ ਤੁਰੰਤ ਮਕਦੂਨਿਯਾ ਜਾਣਾ ਚਾਹਿਆ, ਕਿਉਂਕਿ ਸਾਨੂੰ ਯਕੀਨ ਹੋ ਗਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਸੁਣਾਉਣ ਲਈ ਬੁਲਾਇਆ ਹੈ।