Acts 16:13 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲੱਭਣਾ ਚਾਹੁੰਦੇ ਸਾਂ ਜਿੱਥੇ ਯਹੂਦੀ ਇਕੱਠੇ ਪ੍ਰਾਰਥਨਾ ਲਈ ਆਉਂਦੇ ਸਨ। ਉੱਥੇ ਕੁਝ ਔਰਤਾਂ ਇਕੱਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਨਦੀ ਦੇ ਕੰਢੇ ਉੱਤੇ ਗਏ, ਕਿਉਂਕਿ ਸਾਡਾ ਖ਼ਿਆਲ ਸੀ ਕਿ ਉੱਥੇ ਕੋਈ ਪ੍ਰਾਰਥਨਾ ਕਰਨ ਦੀ ਥਾਂ ਹੋਵੇਗੀ । ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨਾਲ ਗੱਲਾਂ ਕਰਨ ਲੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਦਰਿਆ ਦੇ ਕੰਢੇ ਵੱਲ ਚਲੇ ਗਏ, ਜਿੱਥੇ ਸਾਨੂੰ ਉਮੀਦ ਸੀ ਕਿ ਸਾਨੂੰ ਇੱਕ ਪ੍ਰਾਰਥਨਾ ਕਰਨ ਦਾ ਸਥਾਨ ਮਿਲੇਗਾ। ਅਸੀਂ ਉੱਥੇ ਬੈਠ ਗਏ ਅਤੇ ਉਨ੍ਹਾਂ ਔਰਤਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਉੱਥੇ ਇਕੱਤਰ ਹੋਈਆਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ
Punjabi ERV
ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲਭਣਾ ਚਾਹੁੰਦੇ ਸਾਂ ਜਿਥੇ ਯਹੂਦੀ ਇਕਠੇ ਪ੍ਰਾਰਥਨਾ ਲਈ ਆਉਂਦੇ ਸਨ। ਉਥੇ ਕੁਝ ਔਰਤਾਂ ਇਕਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਬਤ ਦੇ ਦਿਨ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸੀਂ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ, ਗੱਲਾਂ ਕਰਨ ਲੱਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سبت دے دِن پھاٹکوں باہر ندی دے کنڈھے اُتّے گئے۔ جِتّھے ساڈی سمجھ وِچ دُعا منگن دا تھاں سی۔ تے بَہہ کے اوہناں زنانِیاں نال جیہڑیاں اکٹّھیاں ہویاں سن گلّاں کرن لگّے۔
Punjabi Standard Bible (Punjabi Standard Bible) 2023
ਫਿਰ ਸਬਤ ਦੇ ਦਿਨ ਅਸੀਂ ਇਹ ਸੋਚ ਕੇ ਫਾਟਕ ਤੋਂ ਬਾਹਰ ਨਦੀ ਦੇ ਕਿਨਾਰੇ ਗਏ ਕਿ ਉੱਥੇ ਪ੍ਰਾਰਥਨਾ ਕਰਨ ਲਈ ਥਾਂ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰਨ ਲੱਗੇ ਜਿਹੜੀਆਂ ਉੱਥੇ ਇਕੱਠੀਆਂ ਸਨ।