Acts 16:14 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉੱਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਵਿੱਚ ਲੁਦਿਯਾ ਨਾਂ ਦੀ ਇੱਕ ਔਰਤ ਸੀ ਜੋ ਥੁਆਤੀਰਾ ਸ਼ਹਿਰ ਦੀ ਰਹਿਣ ਵਾਲੀ ਅਤੇ ਜਾਮਨੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ । ਉਹ ਪਰਮੇਸ਼ਰ ਨੂੰ ਮੰਨਣ ਵਾਲੀ ਸੀ ਅਤੇ ਇਹ ਸਾਰਾ ਕੁਝ ਸੁਣ ਰਹੀ ਸੀ । ਪ੍ਰਭੂ ਨੇ ਉਸ ਦਾ ਦਿਲ ਖੋਲ੍ਹ ਦਿੱਤਾ ਕਿ ਉਹ ਪੌਲੂਸ ਦੇ ਵਚਨਾਂ ਉੱਤੇ ਧਿਆਨ ਲਾਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਸੁਣਨ ਵਾਲਿਆਂ ਵਿੱਚੋਂ ਇੱਕ ਥੂਆਤੀਰੇ ਸ਼ਹਿਰ ਦੀ ਇੱਕ ਔਰਤ ਸੀ ਜਿਸਦਾ ਨਾਮ ਲੀਡੀਆ ਸੀ, ਜੋ ਕਿ ਜਾਮਨੀ ਰੰਗ ਦੇ ਕੱਪੜੇ ਦਾ ਵਪਾਰ ਕਰਨ ਵਾਲੀ ਸੀ। ਉਹ ਪਰਮੇਸ਼ਵਰ ਦੀ ਉਪਾਸਕ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਜੋ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ
Punjabi ERV
ਉਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਲੁਦਿਯਾ ਨਾਮ ਦੀ ਥੁਆਤੀਰਾ ਨਗਰ ਦੀ ਇੱਕ ਔਰਤ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਉਹਨਾਂ ਨੂੰ ਸੁਣ ਰਹੀ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਕਿ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تھواتِیرہ شہر دی اِک زنانی۔ خُدا دی عبادت کرن والی لُدِیہ کر کے جامنو رنگ ویچن والی وی سُندی سی۔ اوہدا دِل خُداوند کھو لیا پئی پَولُس دِیاں گلّاں اُتّے دِل لاوے۔
Punjabi Standard Bible (Punjabi Standard Bible) 2023
ਉੱਥੇ ਥੁਆਤੀਰਾ ਨਗਰ ਦੀ ਲੁਦਿਯਾ ਨਾਮਕ ਇੱਕ ਔਰਤ ਸੁਣ ਰਹੀ ਸੀ ਜਿਹੜੀ ਬੈਂਗਣੀ ਵਸਤਰ ਵੇਚਣ ਵਾਲੀ ਅਤੇ ਪਰਮੇਸ਼ਰ ਦੀ ਭਗਤਣ ਸੀ। ਪ੍ਰਭੂ ਨੇ ਉਸ ਦੇ ਮਨ ਨੂੰ ਖੋਲ੍ਹਿਆ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।