Acts 16:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਅਤੇ ਸਾਰੇ ਲੋਕਾਂ ਨੇ ਜੋ ਉਸ ਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸ ਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸੱਕ ਹਾਂ, ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ।” ਉਸ ਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਬਪਤਿਸਮਾ ਲੈ ਚੁੱਕੀ ਤਾਂ ਉਸ ਨੇ ਉਹਨਾਂ ਅੱਗੇ ਇਹ ਕਹਿ ਕੇ ਬੇਨਤੀ ਕੀਤੀ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਪ੍ਰਭੂ ਦੀ ਵਿਸ਼ਵਾਸਣ ਹਾਂ ਤਾਂ ਚੱਲ ਕੇ ਮੇਰੇ ਘਰ ਰਹੋ ।” ਉਸ ਨੇ ਸਾਨੂੰ ਜਾਣ ਦੇ ਲਈ ਮਜਬੂਰ ਕੀਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਲੀਡੀਆ ਅਤੇ ਉਸਦੇ ਘਰ ਦੇ ਮੈਂਬਰਾਂ ਨੇ ਬਪਤਿਸਮਾ ਲਿਆ, ਉਸਨੇ ਸਾਨੂੰ ਆਪਣੇ ਘਰ ਬੁਲਾਉਣ ਲਈ ਸੱਦਾ ਦਿੱਤਾ। “ਜੇ ਤੁਸੀਂ ਮੈਨੂੰ ਪ੍ਰਭੂ ਵਿੱਚ ਵਿਸ਼ਵਾਸਯੋਗ ਮੰਨਦੇ ਹੋ,” ਉਸਨੇ ਕਿਹਾ, ਤੇ ਫਿਰ, “ਆਓ ਅਤੇ ਮੇਰੇ ਘਰ ਰਹੋ।” ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।।
Punjabi ERV
ਉਹ ਅਤੇ ਸਾਰੇ ਲੋਕਾਂ ਨੇ ਜੋ ਉਸਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸਕ ਹਾਂ, “ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ। ਉਸਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਉਸ ਨੇ ਆਪਣੇ ਪਰਿਵਾਰ ਸਮੇਤ ਬਪਤਿਸਮਾ ਲਿਆ ਤਾਂ ਬੇਨਤੀ ਕਰ ਕੇ ਬੋਲੀ, ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਸਮਝਿਆ ਹੈ, ਤਾਂ ਮੇਰੇ ਘਰ ਵਿੱਚ ਆ ਕੇ ਰਹੋ ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوس اپنے ٹبّر سَنے بپتِسمہ لیا۔ تَد مِنّتاں کرن لگّی۔ پئی جے تُسی مَینُوں خُداوند دی اِیمان دار سمجھدے ہو۔ تاں میرے گھر وِچ آ کے رہو تے سانُوں مجبُور کر کے لے گئی۔
Punjabi Standard Bible (Punjabi Standard Bible) 2023
ਜਦੋਂ ਉਸ ਨੇ ਆਪਣੇ ਘਰਾਣੇ ਸਮੇਤ ਬਪਤਿਸਮਾ ਲਿਆ ਤਾਂ ਉਸ ਨੇ ਸਾਨੂੰ ਇਹ ਕਹਿ ਕੇ ਬੇਨਤੀ ਕੀਤੀ, “ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਮੰਨਦੇ ਹੋ ਤਾਂ ਆ ਕੇ ਮੇਰੇ ਘਰ ਵਿੱਚ ਰਹੋ।” ਸੋ ਉਸ ਨੇ ਸਾਨੂੰ ਮਜ਼ਬੂਰ ਕਰ ਦਿੱਤਾ।