Acts 16:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿੱਕਲ ਆ।” ਉਸੇ ਵਕਤ ਉਸ ਕੁੜੀ ਵਿੱਚੋਂ ਆਤਮਾ ਬਾਹਰ ਨਿਕਲ ਆਈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ । ਅੰਤ ਵਿੱਚ ਪੌਲੂਸ ਬਹੁਤ ਤੰਗ ਹੋ ਕੇ ਉਸ ਵੱਲ ਮੁੜਿਆ ਅਤੇ ਉਸ ਨੇ ਅਸ਼ੁੱਧ ਆਤਮਾ ਨੂੰ ਕਿਹਾ, “ਯਿਸੂ ਮਸੀਹ ਦੇ ਨਾਮ ਨਾਲ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਉਸ ਵਿੱਚੋਂ ਨਿਕਲ ਜਾ ।” ਅਸ਼ੁੱਧ ਆਤਮਾ ਇਕਦਮ ਉਸ ਵਿੱਚੋਂ ਨਿਕਲ ਗਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ। ਆਖਰ ਕਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸ਼ੂ ਮਸੀਹ ਦੇ ਨਾਮ ਨਾਲ ਹੁਕਮ ਦਿੰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ!” ਅਤੇ ਉਸੇ ਸਮੇਂ ਉਹ ਦੁਸ਼ਟ ਆਤਮਾ ਨਿੱਕਲ ਗਈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਬਹੁਤ ਦਿਨਾਂ ਤੀਕੁਰ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਹ! ਅਤੇ ਉਹ ਉਸੇ ਘੜੀ ਨਿੱਕਲ ਗਈ।।
Punjabi ERV
ਉਸਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿਕ੍ਕਲ ਆ।” ਉਸੇ ਵਕਤ ਉਸ ਕੁਡ਼ੀ ਵਿੱਚੋਂ ਆਤਮਾ ਬਾਹਰ ਨਿਕਲ ਆਈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ! ਅਤੇ ਉਸੇ ਸਮੇਂ ਉਹ ਨਿੱਕਲ ਗਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ بُہت دِناں تِیکر ایس طرح کر دی رہی تے پَولُس بڑا کلپیا۔ تے پِچّھے مُڑ کے اوس رُوح نُوں آکھیا۔ مَیں یِسُوع مسِیح دا ناں لے کے تینُوں حُکم کرنا آں پئی ایہدے وِچوں نِکل جا۔ تے اوہ اوسے گھڑی نِکل گئی۔
Punjabi Standard Bible (Punjabi Standard Bible) 2023
ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ। ਆਖਰ ਪੌਲੁਸ ਅੱਕ ਗਿਆ ਅਤੇ ਪਿੱਛੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ ਕਿ ਇਸ ਵਿੱਚੋਂ ਨਿੱਕਲ ਜਾ!” ਉਹ ਉਸੇ ਸਮੇਂ ਉਸ ਵਿੱਚੋਂ ਨਿੱਕਲ ਗਈ।