Acts 16:36 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਦਰੋਗਾ ਨੇ ਪੌਲੁਸ ਨੂੰ ਆਖਿਆ, “ਆਗੂਆਂ ਨੇ ਇਨ੍ਹਾਂ ਸਿਪਾਹੀਆਂ ਰਾਹੀਂ ਤੁਹਾਨੂੰ ਰਿਹਾ ਕਰਨ ਦਾ ਹੁਕਮ ਦੇਕੇ ਭੇਜਿਆ ਹੈ, ਸੋ ਤੁਸੀਂ ਹੁਣ ਸ਼ਾਂਤੀ ਨਾਲ ਇੱਥੋਂ ਜਾ ਸੱਕਦੇ ਹੋ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਦਰੋਗੇ ਨੇ ਪੌਲੂਸ ਨੂੰ ਦੱਸਿਆ: “ਨਿਆਂ ਅਧਿਕਾਰੀਆਂ ਨੇ ਤੁਹਾਨੂੰ ਛੱਡ ਦੇਣ ਦਾ ਹੁਕਮ ਭੇਜਿਆ ਹੈ । ਇਸ ਲਈ ਹੁਣ ਬਾਹਰ ਆਓ ਅਤੇ ਸ਼ਾਂਤੀ ਨਾਲ ਜਾਓ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦਰੋਗੇ ਨੇ ਪੌਲੁਸ ਨੂੰ ਕਿਹਾ, “ਦੰਡ ਅਧਿਕਾਰੀ ਨੇ ਆਦੇਸ਼ ਦਿੱਤਾ ਹੈ ਕਿ ਤੈਨੂੰ ਅਤੇ ਸੀਲਾਸ ਨੂੰ ਰਿਹਾਈ ਦਿੱਤੀ ਜਾਵੇ। ਹੁਣ ਤੁਸੀਂ ਜਾ ਸਕਦੇ ਹੋ। ਸ਼ਾਂਤੀ ਨਾਲ ਜਾਓ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭਜਿਆ ਹੈ ਸੋ ਹੁਣ ਨਿੱਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ
Punjabi ERV
ਦਰੋਗਾ ਨੇ ਪੌਲੁਸ ਨੂੰ ਆਖਿਆ, “ਆਗੂਆਂ ਨੇ ਇਨ੍ਹਾਂ ਸਿਪਾਹੀਆਂ ਰਾਹੀਂ ਤੁਹਾਨੂੰ ਰਿਹਾ ਕਰਨ ਦਾ ਹੁਕਮ ਦੇਕੇ ਭੇਜਿਆ ਹੈ, ਸੋ ਤੁਸੀਂ ਹੁਣ ਸ਼ਾਂਤੀ ਨਾਲ ਇਥੋਂ ਜਾ ਸਕਦੇ ਹੋ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਕਿ ਅਧਿਕਾਰੀਆਂ ਨੇ ਤੁਹਾਨੂੰ ਛੱਡਣ ਲਈ ਕਿਹਾ ਹੈ ਸੋ ਹੁਣ ਤੁਸੀਂ ਸ਼ਾਂਤੀ ਨਾਲ ਚਲੇ ਜਾਓ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد داروغے نے ایہناں گلّاں دی خبر پَولُس نُوں دِتّی۔ پئی حاکماں تُہاڈے چھڈ دین دا حُکم دِتّا اے۔ سو ہُن نِکلو تے سلامت ٹُر جاؤ۔
Punjabi Standard Bible (Punjabi Standard Bible) 2023
ਦਰੋਗੇ ਨੇ ਇਹ ਗੱਲਾਂ ਪੌਲੁਸ ਨੂੰ ਦੱਸੀਆਂ ਕਿ ਮੁੱਖ ਨਿਆਂਕਾਰਾਂ ਨੇ ਸੁਨੇਹਾ ਭੇਜਿਆ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਵੇ; ਸੋ ਹੁਣ ਨਿੱਕਲ ਕੇ ਸ਼ਾਂਤੀ ਨਾਲ ਚਲੇ ਜਾਓ।