Acts 16:37 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਪੌਲੁਸ ਨੇ ਸਿਪਾਹੀਆਂ ਨੂੰ ਕਿਹਾ, “ਉਨ੍ਹਾਂ ਨੇ ਤਾਂ ਸਾਨੂੰ ਰੋਮੀ ਹੋਣ ਦਾ ਦੋਸ਼ ਸਾਬਤ ਕੀਤੇ ਬਿਨਾਂ ਹੀ ਸਭਨਾਂ ਦੇ ਸਾਹਮਣੇ ਕੋੜੇ ਮਾਰਕੇ ਕੈਦ ਕੀਤਾ ਸੀ। ਅਤੇ ਕੀ ਉਹ ਚਾਹੁੰਦੇ ਹਨ ਅਸੀਂ ਗੁਪਤ ਰੂਪ ਵਿੱਚ ਹੀ ਚੱਲੇ ਜਾਈਏ? ਨਹੀਂ ਇਹ ਇਵੇਂ ਨਹੀਂ ਹੋਣਾ, ਸਗੋਂ ਉਹ ਆਪ ਆਕੇ ਸਾਨੂੰ ਬਾਹਰ ਕੱਢ ਕੇ ਲੈ ਚੱਲਣ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਪੌਲੂਸ ਨੇ ਉਸ ਨੂੰ ਉੱਤਰ ਦਿੱਤਾ, “ਉਹਨਾਂ ਨੇ ਸਾਨੂੰ ਦੋਸ਼ੀ ਸਿੱਧ ਕੀਤੇ ਬਿਨਾਂ ਖੁੱਲ੍ਹੇਆਮ ਮਾਰਿਆ ਹੈ । ਫਿਰ ਸਾਨੂੰ ਰੋਮੀ ਨਾਗਰਿਕ ਹੁੰਦੇ ਹੋਏ ਜੇਲ੍ਹ ਵਿੱਚ ਸੁੱਟ ਦਿੱਤਾ! ਕੀ ਹੁਣ ਉਹ ਸਾਨੂੰ ਚੁੱਪਚਾਪ ਬਾਹਰ ਭੇਜ ਦੇਣਾ ਚਾਹੁੰਦੇ ਹਨ? ਇਸ ਤਰ੍ਹਾਂ ਨਹੀਂ ਹੋ ਸਕਦਾ! ਹੁਣ ਉਹ ਆਪ ਆਉਣ ਅਤੇ ਸਾਨੂੰ ਬਾਹਰ ਲੈ ਜਾਣ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਪੌਲੁਸ ਨੇ ਅਧਿਕਾਰੀਆਂ ਨੂੰ ਕਿਹਾ: “ਉਨ੍ਹਾਂ ਨੇ ਬਿਨਾਂ ਕਿਸੇ ਮੁਕੱਦਮੇ ਦੇ ਸਾਨੂੰ ਸਾਰਿਆਂ ਨੂੰ ਕੁੱਟਿਆ, ਇੱਥੋ ਤੱਕ ਅਸੀਂ ਰੋਮੀ ਨਾਗਰਿਕ ਹਾਂ, ਅਤੇ ਸਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਅਤੇ ਹੁਣ ਕੀ ਉਹ ਸਾਨੂੰ ਚੁੱਪ-ਚਾਪ ਕਰਕੇ ਕਿਉਂ ਛੱਡ ਰਹੇ ਹਨ? ਨਹੀਂ! ਸਗੋਂ ਉਹ ਆਪ ਆ ਜਾਣ ਅਤੇ ਸਾਨੂੰ ਬਾਹਰ ਕੱਢ ਦੇਣ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨॽ ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੋ ਆਣ ਕੇ ਸਾਨੂੰ ਬਾਹਰ ਲੈ ਚੱਲਣ
Punjabi ERV
ਪਰ ਪੌਲੁਸ ਨੇ ਸਿਪਾਹੀਆਂ ਨੂੰ ਕਿਹਾ, “ਉਨ੍ਹਾਂ ਨੇ ਤਾਂ ਸਾਨੂੰ ਰੋਮੀ ਹੋਣ ਦਾ ਦੋਸ਼ ਸਾਬਤ ਕੀਤੇ ਬਿਨਾਂ ਹੀ ਸਭਨਾਂ ਦੇ ਸਾਮ੍ਹਣੇ ਕੋਡ਼ੇ ਮਾਰਕੇ ਕੈਦ ਕੀਤਾ ਸੀ। ਅਤੇ ਕੀ ਉਹ ਚਾਹੁੰਦੇ ਹਨ ਅਸੀਂ ਗੁਪਤ ਰੂਪ ਵਿੱਚ ਹੀ ਚਲੇ ਜਾਈਏ? ਨਹੀਂ ਇਹ ਇਵੇਂ ਨਹੀਂ ਹੋਣਾ, ਸਗੋਂ ਉਹ ਆਪ ਆਕੇ ਸਾਨੂੰ ਬਾਹਰ ਕਢ ਕੇ ਲੈ ਚੱਲਣ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ, ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤੇ ਬਿਨ੍ਹਾਂ ਸਭ ਲੋਕਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਉਹ ਸਾਨੂੰ ਚੁੱਪ ਕਰਕੇ ਕਿਉਂ ਛੱਡ ਰਹੇ ਹਨ? ਇਹ ਕਦੀ ਵੀ ਨਹੀਂ ਹੋਵੇਗਾ ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਛੱਡਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر پَولُس اوہناں نُوں آکھیا۔ ایہناں سانُوں جیہڑے رُومی آں قصور ثابت کِیتیاں بِناں سارے لوکاں دے سامھنے ماریا۔ تے قید وِچ سُٹّیا۔ تے ہُن سانُوں چُپ کِیتیاں کڈھ دیندے نیں؟ ایہہ نئیں ہو سکدا۔ سگوں اوہ آپ آ کے سانُوں باہر لے چَلّن۔
Punjabi Standard Bible (Punjabi Standard Bible) 2023
ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੇ ਸਾਨੂੰ ਜੋ ਰੋਮੀ ਹਾਂ, ਦੋਸ਼ੀ ਸਾਬਤ ਕੀਤੇ ਬਿਨਾਂ ਸਭ ਦੇ ਸਾਹਮਣੇ ਮਾਰਿਆ-ਕੁੱਟਿਆ ਅਤੇ ਕੈਦਖ਼ਾਨੇ ਵਿੱਚ ਪਾਇਆ। ਕੀ ਹੁਣ ਉਹ ਸਾਨੂੰ ਚੁੱਪ-ਚਪੀਤੇ ਬਾਹਰ ਕੱਢ ਰਹੇ ਹਨ? ਇਸ ਤਰ੍ਹਾਂ ਨਹੀਂ ਹੋਣਾ, ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਲੈ ਕੇ ਜਾਣ।”