Acts 16:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਪੌਲੁਸ ਅਤੇ ਉਸ ਦੇ ਸਾਥੀ ਆਦਮੀਆਂ ਨੇ ਦੂਜੇ ਸ਼ਹਿਰ ਰਾਹੀਂ ਸਫ਼ਰ ਕੀਤਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਦੇ ਰਿਵਾਜ਼ਾਂ ਅਤੇ ਫ਼ੈਸਲਿਆਂ ਨੂੰ ਯਰੂਸ਼ਲਮ ਵਿੱਚ ਨਿਹਚਾਵਾਨਾਂ ਨੂੰ ਪਹੁੰਚਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਉਹ ਸ਼ਹਿਰ ਸ਼ਹਿਰ ਵਿੱਚ ਗਏ ਅਤੇ ਲੋਕਾਂ ਤੱਕ ਉਹਨਾਂ ਹੁਕਮਾਂ ਨੂੰ ਪਹੁੰਚਾਇਆ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਨਿਸ਼ਚਿਤ ਕੀਤੇ ਸਨ ਕਿ ਉਹ ਲੋਕ ਉਹਨਾਂ ਦੀ ਪਾਲਣਾ ਕਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰਾਂ ਤੋਂ ਨਗਰਾਂ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਨਗਰ ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ
Punjabi ERV
ਫ਼ਿਰ ਪੌਲੁਸ ਅਤੇ ਉਸਦੇ ਸਾਥੀ ਆਦਮੀਆਂ ਨੇ ਦੂਜੇ ਸ਼ਹਿਰ ਰਾਹੀਂ ਸਫ਼ਰ ਕੀਤਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਦੇ ਰਿਵਾਜ਼ਾਂ ਅਤੇ ਫ਼ੈਸਲਿਆਂ ਨੂੰ ਯਰੂਸ਼ਲਮ ਵਿੱਚ ਨਿਹਚਾਵਾਨਾਂ ਨੂੰ ਪਹੁੰਚਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨਗਰਾਂ ਵਿੱਚ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਹਨਾਂ ਨੂੰ ਮੰਨਣ ਲਈ ਲੋਕਾਂ ਨੂੰ ਸੌਂਪ ਦੇਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے شہر شہر لنگھدے ہوئے اوہ اوہناں حُکماں نُوں جیہڑے یرُوشلِیم وِچ رسُولاں تے بزُرگاں نیں ٹھہرائے سن۔ اوہناں نُوں مَنّن واسطے سونپے جاندے سن۔
Punjabi Standard Bible (Punjabi Standard Bible) 2023
ਉਹ ਨਗਰ-ਨਗਰ ਲੰਘਦੇ ਹੋਏ ਯਰੂਸ਼ਲਮ ਵਿਚਲੇ ਰਸੂਲਾਂ ਅਤੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਸੌਂਪਦੇ ਗਏ ਕਿ ਉਹ ਇਨ੍ਹਾਂ ਦੀ ਪਾਲਣਾ ਕਰਨ।