Acts 16:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸ ਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸ ਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਪੌਲੂਸ ਨੂੰ ਰਾਤ ਦੇ ਸਮੇਂ ਇੱਕ ਦਰਸ਼ਨ ਹੋਇਆ ਕਿ ਇੱਕ ਮਕਦੂਨਿਯਾ ਨਿਵਾਸੀ ਉੱਥੇ ਖੜ੍ਹਾ ਹੋ ਕੇ ਬੇਨਤੀ ਕਰ ਰਿਹਾ ਹੈ, “ਮਕਦੂਨਿਯਾ ਦੇ ਪਾਰ ਆਓ ਅਤੇ ਸਾਡੀ ਮਦਦ ਕਰੋ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮੈਸੇਡੋਨੀਆ ਆਓ ਅਤੇ ਸਾਡੀ ਸਹਾਇਤਾ ਕਰੋ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ
Punjabi ERV
ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ, ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ, ਜੋ ਇਸ ਪਾਰ ਮਕਦੂਨਿਯਾ ਵਿੱਚ ਆ ਕੇ ਸਾਡੀ ਸਹਾਇਤਾ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے پَولُس رات دے ویلے رویا ویکھیا۔ پئی اِک مَکِدُنی بندے کھلو کے اوہدی مِنّت پیا کر دا اے پئی ایس پار مَکِدُنیہ وِچ آ کے ساڈی مدد کر۔
Punjabi Standard Bible (Punjabi Standard Bible) 2023
ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਇਹ ਕਹਿ ਕੇ ਉਸ ਦੀ ਮਿੰਨਤ ਕਰ ਰਿਹਾ ਹੈ, “ਮਕਦੂਨਿਯਾ ਆ ਕੇ ਸਾਡੀ ਸਹਾਇਤਾ ਕਰ!”