Acts 17:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿੱਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੌਲੂਸ ਆਪਣੀ ਰੀਤ ਅਨੁਸਾਰ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਗਿਆ । ਉੱਥੇ ਤਿੰਨ ਹਫ਼ਤਿਆਂ ਤੱਕ ਉਹਨਾਂ ਦੇ ਨਾਲ ਪਵਿੱਤਰ-ਗ੍ਰੰਥ ਵਿੱਚੋਂ ਵਿਵਾਦ ਕਰਦਾ ਰਿਹਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਸ ਤਰਾ ਉਸ ਦੀ ਰੀਤੀ ਸੀ ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ, ਅਤੇ ਸਬਤ ਦੇ ਤਿੰਨ ਦਿਨਾਂ ਤੱਕ ਉਸਨੇ ਉਨ੍ਹਾਂ ਨਾਲ ਪਵਿੱਤਰ ਸ਼ਾਸਤਰ ਵਿੱਚੋਂ ਬਹਿਸ ਕੀਤੀ,
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ
Punjabi ERV
ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਪੌਲੁਸ ਆਪਣੀ ਰੀਤੀ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਤਿੰਨ ਸਬਤ ਦੇ ਦਿਨਾਂ ਤੱਕ ਉਨ੍ਹਾਂ ਨੂੰ ਪਵਿੱਤਰ ਗ੍ਰੰਥ ਸੁਣਾਉਂਦਾ ਰਿਹਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے پَولُس اپنے دستُور دے سببّوں اوہناں کول گیا۔ تے تِنّاں سبتاں تِیکر پاک کتاب وِچوں اوہناں نُوں سِکھالدا رہیا۔
Punjabi Standard Bible (Punjabi Standard Bible) 2023
ਪੌਲੁਸ ਆਪਣੀ ਰੀਤ ਅਨੁਸਾਰ ਉਨ੍ਹਾਂ ਕੋਲ ਸਭਾ-ਘਰ ਵਿੱਚ ਗਿਆ ਅਤੇ ਤਿੰਨ ਹਫ਼ਤੇ ਹਰ ਸਬਤ 'ਤੇ ਉਨ੍ਹਾਂ ਨਾਲ ਲਿਖਤਾਂ ਵਿੱਚੋਂ ਤਰਕ-ਵਿਤਰਕ ਕਰਦਾ ਰਿਹਾ।