Acts 17:28 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਉਹਨਾਂ ਵਿੱਚ ਅਸੀਂ ਜਿਊਂਦੇ ਰਹਿੰਦੇ, ਚੱਲਦੇ ਫਿਰਦੇ ਅਤੇ ਮੌਜੂਦ ਹਾਂ । ਤੁਹਾਡੇ ਹੀ ਕੁਝ ਕਵੀਆਂ ਨੇ ਕਿਹਾ ਹੈ, ‘ਸੱਚਮੁੱਚ ਅਸੀਂ ਉਹਨਾਂ ਦਾ ਵੰਸ ਹਾਂ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਲਈ ਅਸੀਂ ਉਸਦੇ ਵਿੱਚ ਜੀਉਂਦੇ ਅਤੇ ਚਲਦੇ ਹਾਂ ਅਤੇ ਆਪਣਾ ਹੋਂਦ ਰੱਖਦੇ ਹਾਂ। ਜਿਵੇਂ ਤੁਹਾਡੇ ਆਪਣੇ ਕੁਝ ਕਵੀਆਂ ਨੇ ਕਿਹਾ ਹੈ, ‘ਕਿ ਅਸੀਂ ਉਸ ਦੀ ਸੰਤਾਨ ਹਾਂ।’
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਭੀ ਕਿੰਨਿਆਂ ਨੇ ਆਖਿਆ ਹੈ ਭਈ ਅਸੀਂ ਤਾਂ ਉਹ ਦੀ ਅੰਸ ਭੀ ਹਾਂ
Punjabi ERV
‘ਅਸੀਂ ਉਸ ਨਾਲ ਰਹਿੰਦੇ ਹਾਂ, ਉਸਦੇ ਨਾਲ ਤੁਰਦੇ ਹਾਂ, ਅਸੀਂ ਉਸਦੇ ਨਾਲ ਮੌਜੂਦ ਹਾਂ।’ ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, “ਅਸੀਂ ਉਸਦੇ ਬੱਚੇ ਹਾਂ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ, ਤੁਰਦੇ ਫਿਰਦੇ, ਮੌਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਵੀ ਬਹੁਤ ਨੇ ਆਖਿਆ ਹੈ, ਕਿ ਅਸੀਂ ਤਾਂ ਉਹ ਦੀ ਅੰਸ ਵੀ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہدے وِچ اسی جِیوندے تے ٹُردے پِھرے دے تے موجُود رہنے آں۔ جیویں بعضے تُہاڈے اپنے شاعِراں نیں وی آکھیا اے۔ پئی اسی تاں اوسے دی نسل آں۔
Punjabi Standard Bible (Punjabi Standard Bible) 2023
ਕਿਉਂਕਿ ਉਸੇ ਵਿੱਚ ਅਸੀਂ ਜੀਉਂਦੇ, ਤੁਰਦੇ-ਫਿਰਦੇ ਅਤੇ ਹੋਂਦ ਵਿੱਚ ਹਾਂ ਜਿਵੇਂ ਕਿ ਤੁਹਾਡੇ ਕੁਝ ਕਵੀਆਂ ਨੇ ਵੀ ਕਿਹਾ ਹੈ, ‘ਅਸੀਂ ਵੀ ਉਸੇ ਦੀ ਸੰਤਾਨ ਹਾਂ’।