Acts 17:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉੱਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿੱਚ ਕੇ ਸ਼ਹਿਰ ਦੇ ਆਗੂਆਂ ਸਾਹਮਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁੱਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇੱਥੇ ਵੀ ਆ ਪਹੁੰਚੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਦੋਂ ਉਹ ਉਹਨਾਂ ਨੂੰ ਨਾ ਲੱਭੇ, ਤਾਂ ਯਾਸੋਨ ਅਤੇ ਕੁਝ ਦੂਜੇ ਭਰਾਵਾਂ ਨੂੰ ਸ਼ਹਿਰ ਦੇ ਅਧਿਕਾਰੀਆਂ ਕੋਲ ਖਿੱਚ ਲਿਆਏ ਅਤੇ ਉੱਥੇ ਹੰਗਾਮਾ ਹੋ ਗਿਆ, ਅਤੇ ਪੁਕਾਰ ਕੇ ਕਹਿਣ ਲੱਗੇ “ਇਹ ਲੋਕ ਜਿਹਨਾਂ ਨੇ ਸੰਸਾਰ ਨੂੰ ਉਲਟ ਪੁਲਟ ਕਰ ਦਿੱਤਾ ਹੈ, ਹੁਣ ਇੱਥੇ ਵੀ ਆ ਪਹੁੰਚੇ ਹਨ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ,
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਾਂ ਓਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ!
Punjabi ERV
ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿਚ੍ਚ ਅਕੇ ਸ਼ਹਿਰ ਦੇ ਆਗੂਆਂ ਸਾਮ੍ਹਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇਥੇ ਵੀ ਆ ਪਹੁੰਚੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਦੋਂ ਉਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਰਾਵਾਂ ਨੂੰ ਨਗਰ ਦੇ ਅਧਿਕਾਰੀਆਂ ਅੱਗੇ ਇਸ ਤਰ੍ਹਾਂ ਰੌਲ਼ਾ ਪਾ ਕੇ ਖਿੱਚ ਲਿਆਏ ਕਿ ਇਹ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਉਲਟਾ ਪੁਲਟਾ ਕਰ ਦਿੱਤਾ ਹੈ, ਇੱਥੇ ਵੀ ਆ ਗਏ ਹਨ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں اوہناں نُوں نا لَبھّا۔ تاں یاسون نُوں۔ تے کئی بھراواں نُوں شہر دے حاکماں کول کھِچّ لیاندا پئی ایہہ بندہ جِنہاں نیں جہان نُوں اُلٹا دِتّا اے۔ ایتھے وی آئے نیں۔
Punjabi Standard Bible (Punjabi Standard Bible) 2023
ਪਰ ਜਦੋਂ ਉਹ ਨਾ ਮਿਲੇ ਤਾਂ ਉਹ ਯਾਸੋਨ ਅਤੇ ਕੁਝ ਭਾਈਆਂ ਨੂੰ ਘਸੀਟ ਕੇ ਨਗਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਚੀਕਦੇ ਹੋਏ ਕਹਿਣ ਲੱਗੇ, “ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਲਟਾ ਦਿੱਤਾ ਹੈ ਉਹ ਇੱਥੇ ਵੀ ਆ ਗਏ ਹਨ