Acts 18:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸੱਕਿੱਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸੱਕਿੱਲਾ ਨੂੰ ਮਿਲਣ ਲਈ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਉਹ ਇੱਕ ਅਕੂਲਾ ਨਾਂ ਦੇ ਯਹੂਦੀ ਨੂੰ ਮਿਲਿਆ ਜਿਸ ਦਾ ਜਨਮ ਸਥਾਨ ਪੁੰਤੁਸ ਸੀ । ਉਹ ਆਪਣੀ ਪਤਨੀ ਪ੍ਰਿਸਕਿੱਲਾ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਤਾਲੀਯਾ ਤੋਂ ਆਇਆ ਸੀ, ਕਿਉਂਕਿ ਸਮਰਾਟ ਕਲੋਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ । ਪੌਲੂਸ ਉਹਨਾਂ ਕੋਲ ਆਇਆ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਉਸਦੀ ਮੁਲਾਕਾਤ ਇੱਕ ਯਹੂਦੀ ਨਾਲ ਹੋਈ ਜਿਸਦਾ ਨਾਮ ਅਕੂਲਾ ਸੀ, ਜੋ ਪੁੰਤੁਸ ਪ੍ਰਾਂਤ ਦਾ ਵਸਨੀਕ ਸੀ, ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਹਾਲ ਹੀ ਵਿੱਚ ਇਟਲੀ ਦੇਸ਼ ਦੇ ਰੋਮ ਤੋਂ ਵਾਪਸ ਆਏ ਸਨ, ਕਿਉਂਕਿ ਰੋਮੀ ਬਾਦਸ਼ਾਹ ਕਲੌਦਿਯੁਸ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਸ਼ਹਿਰ ਤੋਂ ਨਿੱਕਲ ਜਾਣ। ਪੌਲੁਸ ਬਾਅਦ ਵਿੱਚ ਉਹਨਾਂ ਨੂੰ ਮਿਲਣ ਗਿਆ,
Punjabi Bible 2016 - ਪਵਿੱਤਰ ਬਾਈਬਲ O.V.
ਅਰ ਉੱਥੇ ਅਕੂਲਾ ਨਾਉਂ ਦਾ ਇੱਕ ਯਹੂਦੀ ਉਹ ਨੂੰ ਮਿਲਿਆ ਜਿਹ ਦੀ ਜੰਮਣ ਭੂਮੀ ਪੁੰਤੁਸ ਸੀ ਅਤੇ ਥੋੜੇ ਚਿਰ ਦਾ ਆਪਣੀ ਤੀਵੀਂ ਪ੍ਰਿਸਕਿੱਲਾ ਸਣੇ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਭਈ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ
Punjabi ERV
ਉਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸਕਿਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸਕਿੱਲਾ ਨੂੰ ਮਿਲਣ ਲਈ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉੱਥੇ ਅਕੂਲਾ ਨਾਮ ਦਾ ਇੱਕ ਯਹੂਦੀ ਉਹ ਨੂੰ ਮਿਲਿਆ, ਜਿਸ ਦੀ ਜਨਮ ਭੂਮੀ ਪੁੰਤੁਸ ਸੀ ਅਤੇ ਥੋੜ੍ਹੇ ਚਿਰ ਦਾ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوتھے اَکوِلہ کر کے اِک یہُودی اوہنوں مِلیا۔ جِہدا جنم پُنطُس دا سی۔ تے تھوڑا چِر ہویا پئی اوہ اپنی بیوی پرسِکّلہ دے نال اِطالِیہ توں آیا سی کیوں جو کلَودِیُس نے حُکم دِتّا سی پئی سارے یہُودی رُومہ توں ٹُر جان۔ سو اوہ اوہناں دے کول گیا۔
Punjabi Standard Bible (Punjabi Standard Bible) 2023
ਅਤੇ ਉਸ ਨੂੰ ਅਕੂਲਾ ਨਾਮਕ ਇੱਕ ਯਹੂਦੀ ਮਿਲਿਆ ਜੋ ਪੁੰਤੁਸ ਦਾ ਜੰਮ-ਪਲ਼ ਸੀ। ਉਹ ਕੁਝ ਚਿਰ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਸੀ, ਕਿਉਂਕਿ ਕਲੌਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿੱਕਲ ਜਾਣ ਦਾ ਹੁਕਮ ਦਿੱਤਾ ਸੀ। ਸੋ ਪੌਲੁਸ ਉਨ੍ਹਾਂ ਕੋਲ ਗਿਆ