Acts 18:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸ ਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਪੁੱਲੋਸ ਨਾਂ ਦਾ ਯਹੂਦੀ ਜਿਸ ਦਾ ਜਨਮ ਸਥਾਨ ਸਿਕੰਦਰਿਯਾ ਸੀ, ਅਫ਼ਸੁਸ ਵਿੱਚ ਆਇਆ । ਉਹ ਇੱਕ ਚੰਗਾ ਬੋਲਣ ਵਾਲਾ ਅਤੇ ਪਵਿੱਤਰ-ਗ੍ਰੰਥ ਦਾ ਗਿਆਨੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸੇ ਦੌਰਾਨ ਅਪੁੱਲੋਸ ਨਾਂ ਦਾ ਇੱਕ ਯਹੂਦੀ, ਜੋ ਸਿਕੰਦਰਿਯਾ ਸ਼ਹਿਰ ਦਾ ਵਸਨੀਕ ਸੀ, ਅਫ਼ਸੀਆਂ ਆਇਆ। ਉਹ ਇੱਕ ਵਿਦਵਾਨ ਆਦਮੀ ਸੀ, ਅਤੇ ਪਵਿੱਤਰ ਸ਼ਾਸਤਰਾਂ ਦਾ ਮਾਹਿਰ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿੰਕਦਰਿਯਾ ਸੀ ਅਰ ਜੋ ਸੁਆਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਅਫ਼ਸੁਸ ਵਿੱਚ ਆਇਆ
Punjabi ERV
ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪਢ਼ਿਆ-ਲਿਖਿਆ ਆਦਮੀ ਸੀ। ਉਸਨੂੰ ਪੋਥੀਆਂ ਬਾਰੇ ਬਡ਼ੀ ਜਾਣਕਾਰੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਪੁੱਲੋਸ ਨਾਮ ਦਾ ਇੱਕ ਯਹੂਦੀ ਜਿਸ ਦਾ ਜਨਮ ਸਿਕੰਦਰਿਯਾ ਵਿੱਚ ਹੋਇਆ ਸੀ, ਵਧੀਆ ਬੋਲਣ ਵਾਲਾ ਅਤੇ ਪਵਿੱਤਰ ਗ੍ਰੰਥਾਂ ਦਾ ਮਾਹਿਰ ਸੀ ਉਹ ਅਫ਼ਸੁਸ ਵਿੱਚ ਆਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِک یہُودی اُپلّوس کر کے جِہدا جنم اِسکندریہ دا سی۔ اِک عالِم بندہ اِفِسُس وِچ آیا۔ تے اوہ پاک کتاب وِچ بڑا سُگھڑ سی۔
Punjabi Standard Bible (Punjabi Standard Bible) 2023
ਤਦ ਅਪੁੱਲੋਸ ਨਾਮਕ ਇੱਕ ਯਹੂਦੀ ਜਿਹੜਾ ਸਿਕੰਦਰਿਯਾ ਦਾ ਜੰਮ-ਪਲ਼ ਅਤੇ ਪ੍ਰਭਾਵਸ਼ਾਲੀ ਬੁਲਾਰਾ ਸੀ, ਅਫ਼ਸੁਸ ਵਿੱਚ ਆਇਆ। ਉਹ ਲਿਖਤਾਂ ਦਾ ਮਾਹਰ ਸੀ।