Acts 18:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡ ਕੇ ਤੀਤੁਸ ਯੂਸਤੁਸ ਦੇ ਘਰ ਨੂੰ ਚੱਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੌਲੂਸ ਉੱਥੋਂ ਚੱਲ ਕੇ ਪਰਮੇਸ਼ਰ ਦੇ ਇੱਕ ਭਗਤ ਜਿਸ ਦਾ ਨਾਂ ਤੀਤੁਸ ਯੂਸਤੁਸ ਸੀ, ਦੇ ਘਰ ਗਿਆ । ਉਸ ਦਾ ਘਰ ਪ੍ਰਾਰਥਨਾ ਘਰ ਦੇ ਕੋਲ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਪੌਲੁਸ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਿਆ ਅਤੇ ਤੀਤੁਸ ਯੂਸਤੁਸ ਦੇ ਅਗਲੇ ਘਰ ਵਿੱਚ ਚਲਾ ਗਿਆ, ਜੋ ਪਰਮੇਸ਼ਵਰ ਦਾ ਭਗਤ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮੇ ਪਰਮੇਸ਼ੁਰ ਦੇ ਇੱਕ ਭਗਤ ਦੇ ਘਰ ਗਿਆ ਜਿਹ ਦਾ ਘਰ ਸਮਾਜ ਮੰਦਰ ਦੇ ਨਾਲ ਲੱਗਦਾ ਸੀ
Punjabi ERV
ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡਕੇ ਤੀਤੁਸ ਯੂਸਤੁਸ ਦੇ ਘਰ ਨੂੰ ਚਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮ ਦੇ ਇੱਕ ਪਰਮੇਸ਼ੁਰ ਦੇ ਭਗਤ ਦੇ ਘਰ ਗਿਆ, ਜਿਸ ਦਾ ਘਰ ਪ੍ਰਾਰਥਨਾ ਘਰ ਦੇ ਨਾਲ ਲੱਗਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو اوہ اوتھوں ٹُرگیا۔ تے طِطُس یُوستُس کر کے خُدا دے اِک بَھگت دے گھر گیا۔ جیہڑا عبادت خانے دا گواہنڈ سی۔
Punjabi Standard Bible (Punjabi Standard Bible) 2023
ਫਿਰ ਉੱਥੋਂ ਚੱਲ ਕੇ ਉਹ ਤੀਤੁਸ ਯੂਸਤੁਸ ਨਾਮਕ ਇੱਕ ਵਿਅਕਤੀ ਦੇ ਘਰ ਗਿਆ ਜਿਹੜਾ ਪਰਮੇਸ਼ਰ ਦਾ ਭਗਤ ਸੀ ਅਤੇ ਜਿਸ ਦਾ ਘਰ ਸਭਾ-ਘਰ ਦੇ ਨਾਲ ਲੱਗਦਾ ਸੀ।