Acts 19:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸ ਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਜਾਣ ਦੀ ਵਿਉਂਤ ਬਣਾਈ। ਉਸ ਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸਭ ਹੋਣ ਦੇ ਬਾਅਦ, ਪੌਲੂਸ ਨੇ ਇਰਾਦਾ ਕੀਤਾ ਅਤੇ ਕਿਹਾ, “ਮੈਂ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਜਾਵਾਂਗਾ ਅਤੇ ਉੱਥੇ ਪਹੁੰਚਣ ਦੇ ਬਾਅਦ ਰੋਮ ਵੀ ਜ਼ਰੂਰ ਜਾਵਾਂਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਸਭ ਵਾਪਰਨ ਤੋਂ ਬਾਅਦ, ਪੌਲੁਸ ਨੇ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ, ਮਕਦੂਨਿਯਾ ਅਤੇ ਅਖਾਯਾ ਪ੍ਰਾਂਤਾਂ ਵਿੱਚੋਂ ਦੀ ਲੰਘਦਿਆਂ। “ਮੈਂ ਉੱਥੇ ਜਾਣ ਤੋਂ ਬਾਅਦ,” ਉਸਨੇ ਕਿਹਾ, “ਮੈਨੂੰ ਜ਼ਰੂਰ ਰੋਮ ਸ਼ਹਿਰ ਵੀ ਜਾਣਾ ਚਾਹੀਦਾ।”
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਏਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਦਾਯਾ ਕੀਤਾ ਜੋ ਮਕਦੂਨਿਯਾ ਅਰ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਾਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਰੋਮ ਭੀ ਵੇਖਣਾ ਚਾਹੀਦਾ ਹੈ
Punjabi ERV
ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘਕੇ ਜਾਣ ਦੀ ਵਿਉਂਤ ਬਣਾਈ। ਉਸਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਯੋਜਨਾ ਬਣਾਈ ਜੋ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਦੋਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਜ਼ਰੂਰੀ ਹੈ, ਜੋ ਮੈਂ ਰੋਮ ਨੂੰ ਵੀ ਵੇਖਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں ایہہ گلّاں ہو گِئیاں۔ تَد پَولُس دِل وِچ فیصلہ کِیتا۔ پئی مَکِدُنیہ تے اَخیہ دے وِچوں ہو کے یرُوشلِیم نُوں جاوے۔ تے آکھیا پئی اوتھے جان دے مگروں مَینُوں رُومہ وی ویکھنا پَوے گا۔
Punjabi Standard Bible (Punjabi Standard Bible) 2023
ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਆਪਣੇ ਮਨ ਵਿੱਚ ਠਾਣਿਆ ਕਿ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ, “ਉੱਥੇ ਪਹੁੰਚਣ ਤੋਂ ਬਾਅਦ ਮੈਨੂੰ ਰੋਮ ਵੀ ਵੇਖਣਾ ਚਾਹੀਦਾ ਹੈ।”