Acts 19:32 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉੱਥੇ ਲੋਕਾਂ ਵਿੱਚ ਇਹ ਗੱਲਾਂ ਲੈ ਕੇ ਕਿ, ਉਹ ਇਕੱਠੇ ਕਿਉਂ ਹੋਏ ਹਨ, ਹਫ਼ੜਾ-ਦਫ਼ੜੀ ਮੱਚੀ ਹੋਈ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉੱਧਰ ਸਾਰੀ ਸਭਾ ਵਿੱਚ ਹਲਚਲ ਮਚੀ ਹੋਈ ਸੀ । ਕੋਈ ਕੁਝ ਰੌਲਾ ਪਾ ਰਿਹਾ ਸੀ ਅਤੇ ਕੋਈ ਕੁਝ । ਬਹੁਤ ਲੋਕ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਕਿਉਂ ਇਕੱਠੇ ਹੋਏ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਭਾ ਉਲਝਣ ਵਿੱਚ ਪਈ ਹੋਈ ਸੀ: ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਕਿਉਂ ਆਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉਪਰੰਤ ਡੰਡ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ ਇਸ ਲਈ ਕਿ ਜਮਾਤ ਘਬਰਾ ਰਹੀ ਸੀ ਅਰ ਬਹੁਤਿਆਂ ਨੂੰ ਪਤਾ ਨਾ ਲੱਗਾ ਭਈ ਅਸੀਂ ਕਾਹ ਦੇ ਲਈ ਇਕੱਠੇ ਹੋਏ ਹਾਂ
Punjabi ERV
ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉਥੇ ਲੋਕਾਂ ਵਿੱਚ ਇਹ ਗੱਲਾਂ ਲੈਕੇ ਕਿ, ਉਹ ਇਕਠੇ ਕਿਉਂ ਹੋਏ ਹਨ, ਹਫ਼ਡ਼ਾ-ਦਫ਼ਡ਼ੀ ਮੱਚੀ ਹੋਈ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਪਰੰਤ ਰੌਲ਼ਾ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ, ਕਿਉਂਕਿ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿਉਂ ਇਕੱਠੇ ਹੋਏ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کوئی کُجھ رَولا پاندا سی۔ تے کوئی کُجھ۔ تے جماعت وِچ گڑبڑی پَے گئی۔ کیوں جو پَتا نا لگّا۔ پئی اسی کاہدے لئی اکٹّھے ہوئے آں۔
Punjabi Standard Bible (Punjabi Standard Bible) 2023
ਉੱਥੇ ਕੋਈ ਕੁਝ ਰੌਲ਼ਾ ਪਾ ਰਿਹਾ ਸੀ ਅਤੇ ਕੋਈ ਕੁਝ, ਕਿਉਂਕਿ ਸਭਾ ਵਿੱਚ ਖਲਬਲੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇਕੱਠੇ ਕਿਉਂ ਹੋਏ ਸਨ।