Acts 19:35 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਸ਼ਹਿਰ ਦੇ ਮੁਹਰੱਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਸ਼ਹਿਰ ਦੇ ਪ੍ਰਬੰਧਕ ਨੇ ਭੀੜ ਨੂੰ ਚੁੱਪ ਕਰਾਉਂਦੇ ਹੋਏ ਕਿਹਾ, “ਅਫ਼ਸੁਸ ਦੇ ਨਿਵਾਸੀ ਭਰਾਵੋ! ਕੌਣ ਨਹੀਂ ਜਾਣਦਾ ਕਿ ਅਫ਼ਸੁਸ ਸ਼ਹਿਰ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਕ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸ਼ਹਿਰ ਦੇ ਮੁਨਸ਼ੀ ਨੇ ਜਦੋਂ ਨੂੰ ਭੀੜ ਨੂੰ ਸ਼ਾਂਤ ਕਰਦਿਆਂ ਕਿਹਾ, “ਹੇ ਅਫ਼ਸੀਆਂ ਦੇ ਲੋਕੋ, ਕੀ ਸਾਰੇ ਸੰਸਾਰ ਨੂੰ ਨਹੀਂ ਪਤਾ ਕਿ ਅਫ਼ਸੀਆਂ ਸ਼ਹਿਰ ਮਹਾਨ ਅਰਤਿਮਿਸ ਅਤੇ ਉਸ ਦੀ ਮੂਰਤੀ ਦਾ ਰਾਖਾ ਹੈ ਜੋ ਸਵਰਗ ਤੋਂ ਡਿੱਗਿਆ ਸੀ?
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸ਼ਹਿਰ ਦੇ ਮੁਹੱਰਰ ਨੇ ਭੀੜ ਨੂੰ ਠੰਡੀ ਕਰ ਕੇ ਆਖਿਆ, ਹੇ ਅਫ਼ਸੀ ਮਰਦੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਈ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਿਤਿਮਸ ਦਾ ਅਤੇ ਅਕਾਸ਼ ਦੀ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ!
Punjabi ERV
ਫ਼ੇਰ ਸ਼ਹਿਰ ਦੇ ਮੁਹਰਰ੍ਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਸ਼ਹਿਰ ਦੇ ਮੰਤਰੀ ਨੇ ਭੀੜ ਨੂੰ ਸ਼ਾਂਤ ਕਰ ਕੇ ਆਖਿਆ, ਹੇ ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਿਰ ਅਤੇ ਅਕਾਸ਼ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر شہر دے مُحرّر نے جماعت نُوں ٹھنڈا کِیتا۔ تے آکھیا۔ اَے اِفسِیو! اوہ کیہڑا بندہ اے۔ جو نئیں جان دا پئی اِفسِیاں دا شہر وڈّی دیوی اَرتمس دے مندر تے اوس مُورت دا رکھوالا اے۔ جیہڑی زیوس ولّوں ڈِگّ پئی سی؟
Punjabi Standard Bible (Punjabi Standard Bible) 2023
ਤਦ ਨਗਰ ਦੇ ਪ੍ਰਬੰਧਕ ਨੇ ਲੋਕਾਂ ਨੂੰ ਸ਼ਾਂਤ ਕਰਕੇ ਕਿਹਾ, “ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਨਗਰ ਮਹਾਨ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਾਦਾਰ ਹੈ।