Acts 19:40 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸੱਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਨੂੰ ਡਰ ਹੈ ਕਿ ਅੱਜ ਦੇ ਇਸ ਦੰਗੇ ਦਾ ਦੋਸ਼ ਸਾਡੇ ਸਿਰ ਨਾ ਮੜ੍ਹਿਆ ਜਾਵੇ । ਕਿਉਂਕਿ ਅਸੀਂ ਇਸ ਦੰਗੇ ਦਾ ਕੋਈ ਠੀਕ ਕਾਰਨ ਨਹੀਂ ਦੱਸ ਸਕਾਂਗੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸਦਾ ਕੋਈ ਕਾਰਨ ਨਹੀਂ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਅੱਜ ਦੇ ਪਸਾਦ ਦੇ ਕਾਰਨ ਸਾਨੂੰ ਡਰ ਹੈ ਭਈ ਕਿਧਰੇ ਸਾਡੇ ਉੱਤੇ ਨਾਲਸ਼ ਨਾ ਹੋਵੇ ਇੱਸੇ ਲਈ ਜੋ ਇਹ ਦਾ ਕੋਈ ਕਾਰਨ ਨਹੀਂ ਹੈ ਅਰ ਇਹ ਦੇ ਵਿਖੇ ਭੀੜ ਦੇ ਹੋਣ ਦਾ ਕੋਈ ਉਜ਼ਰ ਸਾਥੋਂ ਨਹੀਂ ਕੀਤਾ ਜਾਊ!
Punjabi ERV
ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਅੱਜ ਦੇ ਫਸਾਦ ਦੇ ਕਾਰਨ ਸਾਨੂੰ ਡਰ ਹੈ, ਕਿ ਕਿਤੇ ਸਾਡੇ ਉੱਤੇ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜੋ ਇਸ ਦਾ ਕੋਈ ਕਾਰਨ ਨਹੀਂ ਹੈ ਅਤੇ ਅਸੀਂ ਇਸ ਭੀੜ ਦੇ ਇਕੱਠੇ ਹੋਣ ਬਾਰੇ ਕੋਈ ਉੱਤਰ ਨਹੀਂ ਦੇ ਸਕਾਂਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اَج دے فسادی دی بابت ڈر اے۔ پئی ساتھوں پُچھیا جائے۔ اوہدا کوئی سبّب جو نئیں ہویا۔ اوہدی بابت اسی جواب نا دے سَکاں گے۔ پئی ایہہ شور کاہِنُوں ہویا۔
Punjabi Standard Bible (Punjabi Standard Bible) 2023
ਕਿਉਂਕਿ ਅੱਜ ਦੇ ਵਿਦਰੋਹ ਕਰਕੇ ਸਾਡੇ ਉੱਤੇ ਦੋਸ਼ ਲੱਗਣ ਦਾ ਖ਼ਤਰਾ ਹੈ ਅਤੇ ਸਾਡੇ ਕੋਲ ਕੋਈ ਕਾਰਨ ਵੀ ਨਹੀਂ ਹੈ ਜੋ ਅਸੀਂ ਇਸ ਹੁੱਲੜ ਦੇ ਸੰਬੰਧ ਵਿੱਚ ਦੱਸ ਸਕੀਏ।”