Acts 2:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਮੌਤ ਦੀ ਪੀੜ ਸਹੀ ਪਰ ਪਰਮੇਸ਼ੁਰ ਨੇ, ਉਸ ਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸ ਨੂੰ ਕਸ ਨਹੀਂ ਸੱਕੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਮੌਤ ਦੇ ਵੱਸ ਤੋਂ ਮੁਕਤ ਕਰ ਦਿੱਤਾ ਕਿਉਂਕਿ ਇਹ ਸੰਭਵ ਨਹੀਂ ਸੀ ਕਿ ਮੌਤ ਉਹਨਾਂ ਨੂੰ ਆਪਣੇ ਵੱਸ ਵਿੱਚ ਰੱਖੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਪਰਮੇਸ਼ਵਰ ਨੇ ਉਸਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸਨੂੰ ਆਪਣੇ ਵੱਸ ਵਿੱਚ ਰੱਖ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਉਸੇ ਨੂੰ ਪਰਮੇਸ਼ੁਰ ਨੇ ਕਾਲ ਦੇ ਬੰਧਨ ਖੋਲ੍ਹ ਕੇ ਜਿਵਾਲਿਆ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਉਸ ਦੇ ਵੱਸ ਵਿੱਚ ਰਹੇ
Punjabi ERV
ਯਿਸੂ ਨੇ ਮੌਤ ਦੀ ਪੀਡ਼ ਸਹੀ ਪਰ ਪਰਮੇਸ਼ੁਰ ਨੇ, ਉਸਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸਨੂੰ ਕਸ ਨਹੀਂ ਸਕੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਨੂੰ ਪਰਮੇਸ਼ੁਰ ਨੇ ਮੌਤ ਦੀ ਪੀੜ੍ਹ ਦੇ ਬੰਧਨਾਂ ਨੂੰ ਖੋਲ੍ਹ ਕੇ, ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوسے نُوں خُدا مَوت دے بندھ توں چھڈا کے جوالیا۔ کیوں جو ایہہ نئیں سی ہو سکدا پئی اوہ اوہدے وَس وِچ رہے۔
Punjabi Standard Bible (Punjabi Standard Bible) 2023
ਪਰ ਪਰਮੇਸ਼ਰ ਨੇ ਮੌਤ ਦੀਆਂ ਪੀੜਾਂ ਦਾ ਨਾਸ ਕਰਕੇ ਉਸ ਨੂੰ ਜੀਉਂਦਾ ਕੀਤਾ, ਕਿਉਂਕਿ ਇਹ ਸੰਭਵ ਨਹੀਂ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹਿੰਦਾ।