Acts 2:31 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਊਦ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਵਾਪਰ ਸੱਕਦਾ ਹੈ ਇਸ ਲਈ ਉਹ ਮਸੀਹ ਦੇ ਜੀ ਉੱਠਣ ਬਾਰੇ ਬੋਲਿਆ: ‘ਉਹ ਮੌਤ ਦੀ ਜਗ਼੍ਹਾ ਨਹੀਂ ਛੱਡਿਆ ਗਿਆ ਸੀ, ਅਤੇ ਉਸਦਾ ਸਰੀਰ ਨਹੀਂ ਸੜਿਆ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਨੇ ਪਹਿਲਾਂ ਹੀ ਜਾਣਦੇ ਹੋਇਆਂ ਮਸੀਹ ਦੇ ਮੁਰਦਿਆਂ ਵਿੱਚੋਂ ਫਿਰ ਜੀਅ ਉੱਠਣ ਬਾਰੇ ਕਿਹਾ: ‘ਨਾ ਤਾਂ ਉਹ ਪਤਾਲ ਵਿੱਚ ਛੱਡਿਆ ਗਿਆ, ਅਤੇ ਨਾ ਹੀ ਉਸ ਦਾ ਸਰੀਰ ਸੜਿਆ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਨਾ ਉਹ ਪਤਾਲ ਵਿੱਚ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਇਹ ਅੱਗਿਓ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗੱਲਿਆ
Punjabi ERV
ਦਾਊਦ ਜਾਣਦਾ ਸੀ ਕਿ ਭਵਿਖ ਵਿੱਚ ਕੀ ਵਾਪਰ ਸਕਦਾ ਹੈ ਇਸ ਲਈ ਉਹ ਮਸੀਹ ਦੇ ਪੁਨਰ ਉਥਾਨ ਬਾਰੇ ਬੋਲਿਆ; ‘ਉਹ ਮੌਤ ਦੀ ਜਗ਼੍ਹਾ ਨਹੀਂ ਛਡਿਆ ਗਿਆ ਸੀ, ਅਤੇ ਉਸਦਾ ਸ਼ਰੀਰ ਨਹੀਂ ਸਡ਼ਿਆ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨੇ ਇਹ ਪਹਿਲਾਂ ਹੀ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس نبُوّت کر کے مسِیح دے جی اُٹھن دا ذِکر کِیتا۔ پئی نا اوہدی جان پاتال وِچ چھڈی گئی تے نا اوہدا جِسم گلیا سڑیا۔
Punjabi Standard Bible (Punjabi Standard Bible) 2023
ਉਸ ਨੇ ਮਸੀਹ ਦੇ ਜੀ ਉੱਠਣ ਦੇ ਵਿਖੇ ਅਗੇਤਾ ਹੀ ਵੇਖ ਕੇ ਕਿਹਾ ਕਿ ਨਾ ਉਸ ਨੂੰ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਹੀ ਉਸ ਦੇ ਸਰੀਰ ਨੇ ਸੜਨ ਵੇਖੀ।