Acts 20:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਪੌਲੂਸ ਹੇਠਾਂ ਉਤਰਿਆ ਅਤੇ ਉਸ ਜਵਾਨ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਕਿਹਾ, “ਰੌਲਾ ਨਾ ਪਾਓ, ਇਹ ਜਿਊਂਦਾ ਹੈ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪੌਲੁਸ ਵੀ ਹੇਠਾਂ ਉਤਰ ਆਇਆ। ਉਹ ਨੂੰ ਜੱਫੇ ਵਿੱਚ ਲਿਆ ਅਤੇ ਜਵਾਨ ਆਦਮੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗਲ਼ ਨਾਲ ਲਾ ਲਿਆ। ਤਦ ਉਸਨੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਕਿਹਾ, “ਚਿੰਤਾ ਨਾ ਕਰੋ,” ਉਸ ਨੇ ਕਿਹਾ। “ਉਹ ਜੀਉਂਦਾ ਹੈ!”
Punjabi Bible 2016 - ਪਵਿੱਤਰ ਬਾਈਬਲ O.V.
ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ ਨਾਲ ਲਾ ਕੇ ਆਖਣ ਲੱਗਾ ਭਈ ਤੁਸੀਂ ਰੌਲਾ ਨਾ ਪਾਓ ਜੋ ਉਹ ਦੀ ਜਾਨ ਉਸ ਵਿੱਚ ਹੈ
Punjabi ERV
ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ਼ ਨਾਲ ਲਾ ਕੇ ਆਖਣ ਲੱਗਾ ਕਿ ਤੁਸੀਂ ਰੌਲ਼ਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد پَولُس ہیٹھاں لَہہ کے اوہدے اُتّے ڈھیہ پیا تے اوہنوں جَپھّے وِچ لے لیا۔ تے گلّ لا کے آکھن لگّا۔ تُسی گھابرو نا کیوں جو اوہدی جان اوہدے وِچ ای اے۔
Punjabi Standard Bible (Punjabi Standard Bible) 2023
ਪਰ ਪੌਲੁਸ ਹੇਠਾਂ ਉੱਤਰਿਆ ਅਤੇ ਉਸ ਉੱਤੇ ਝੁਕ ਕੇ ਉਸ ਨੂੰ ਗਲ਼ ਨਾਲ ਲਾਇਆ ਅਤੇ ਕਹਿਣ ਲੱਗਾ, “ਘਬਰਾਓ ਨਾ, ਕਿਉਂਕਿ ਉਸ ਵਿੱਚ ਜਾਨ ਹੈ।”