Acts 20:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚੜ੍ਹ੍ਹੇ। ਅਤੇ ਅੱਸੁਸ ਵੱਲ ਚੱਲ ਪਏ ਜਿੱਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚੜ੍ਹ੍ਹਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸ ਨੇ ਅੱਸੁਸ ਨੂੰ ਸੜਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਸਮੁੰਦਰੀ ਜਹਾਜ਼ ਦੁਆਰਾ ਪਹਿਲਾਂ ਹੀ ਅੱਸੁਸ ਨੂੰ ਚੱਲ ਪਏ । ਅਸੀਂ ਚਾਹੁੰਦੇ ਸੀ ਕਿ ਪੌਲੂਸ ਨੂੰ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਲਈਏ । ਪੌਲੂਸ ਨੇ ਆਪ ਹੀ ਇਸ ਤਰ੍ਹਾਂ ਕਰਨ ਲਈ ਕਿਹਾ ਸੀ ਕਿਉਂਕਿ ਉਹ ਆਪ ਪੈਦਲ ਆਉਣਾ ਚਾਹੁੰਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੇ ਅਸਾਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ ਕਿਉਂ ਜੋ ਉਹ ਆਪ ਪੈਦਲ ਜਾਣ ਦੀ ਦਲੀਲ ਕਰ ਕੇ ਏਵੇਂ ਹੀ ਹੁਕਮ ਦੇ ਗਿਆ ਸੀ
Punjabi ERV
ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚਢ਼ੇ। ਅਤੇ ਅੱਸੁਸ ਵੱਲ ਚੱਲ ਪਏ ਜਿਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚਢ਼ਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸਨੇ ਅਸੂਸ ਨੂੰ ਸਡ਼ਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੋਂ ਅਸੀਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ, ਕਿਉਂ ਜੋ ਉਹ ਆਪ ਪੈਦਲ ਜਾਣ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਹੀ ਹੁਕਮ ਦੇ ਗਿਆ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اسی اگیترے جہاز اُتّے چڑھ گئے۔ تے اسُّس نُوں ایس دلیل نال گئے۔ پئی پَولُس نُوں وی اوتھوں چڑھا لئیے۔ کیوں جو اوہ پَیدل جان دا اِرادہ کر کے ایسے طرح آکھ گیا سی۔
Punjabi Standard Bible (Punjabi Standard Bible) 2023
ਅਸੀਂ ਪਹਿਲਾਂ ਹੀ ਇਹ ਸੋਚ ਕੇ ਜਹਾਜ਼ ਦੁਆਰਾ ਸਮੁੰਦਰ ਦੇ ਰਸਤੇ ਅੱਸੁਸ ਨੂੰ ਗਏ ਕਿ ਉੱਥੋਂ ਪੌਲੁਸ ਨੂੰ ਲੈ ਲਵਾਂਗੇ, ਕਿਉਂਕਿ ਉਸ ਨੇ ਆਪ ਪੈਦਲ ਜਾਣ ਦੀ ਇੱਛਾ ਨਾਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀ।