Acts 20:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਹਮਣੇ ਯਿਸੂ ਬਾਰੇ ਖੁਸ਼ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿੱਖਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਹੜੀਆਂ ਗੱਲਾਂ ਤੁਹਾਡੇ ਲਾਭ ਦੀਆਂ ਸਨ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਤੋਂ ਪਿੱਛੇ ਨਾ ਹਟਿਆ ਅਤੇ ਖੁੱਲ੍ਹੇਆਮ ਘਰ ਘਰ ਜਾ ਕੇ ਤੁਹਾਨੂੰ ਸਿੱਖਿਆ ਦਿੱਤੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਜਾਣਦੇ ਹੋ ਕਿ ਮੈਂ ਪ੍ਰਚਾਰ ਕਰਨ ਦੀ ਅਜਿਹੀ ਕਿਸੇ ਵੀ ਚੀਜ਼ ਤੋਂ ਸੰਕੋਚ ਨਹੀਂ ਕੀਤਾ ਜੋ ਤੁਹਾਡੇ ਲਈ ਮਦਦਗਾਰ ਹੋਵੇ ਪਰ ਤੁਹਾਨੂੰ ਜਨਤਕ ਤੌਰ ਤੇ ਅਤੇ ਘਰ-ਘਰ ਜਾ ਕੇ ਸਿਖਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ
Punjabi ERV
ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਮ੍ਹਣੇ ਯਿਸੂ ਬਾਰੇ ਖੁਸ਼ ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿਖਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫ਼ਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ-ਘਰ ਜਾ ਕੇ ਉਪਦੇਸ਼ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نالے تُسی جان دے ہو۔ پئی تُہانوں کوئی فائدے دی گلّ دسن وِچ تے تُہانوں کُھلی طرح تے گھر گھر جا کے وی مَیں تعلِیم دین توں نئیں جھکّیا۔
Punjabi Standard Bible (Punjabi Standard Bible) 2023
ਅਤੇ ਕਿਵੇਂ ਮੈਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਲਾਭ ਦੀਆਂ ਸਨ ਤੁਹਾਨੂੰ ਦੱਸਣ ਤੋਂ ਨਾ ਝਿਜਕਿਆ, ਸਗੋਂ ਸਭ ਦੇ ਸਾਹਮਣੇ ਅਤੇ ਘਰ-ਘਰ ਤੁਹਾਨੂੰ ਸਿੱਖਿਆ ਦਿੱਤੀ।