Acts 20:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ। ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਸਮੁੰਦਰੀ ਜਹਾਜ਼ ਦੁਆਰਾ ਸੀਰੀਯਾ ਨੂੰ ਜਾਣ ਵਾਲਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਯਹੂਦੀ ਉਸ ਦੇ ਵਿਰੁੱਧ ਵਿਉਂਤਾਂ ਬਣਾ ਰਹੇ ਹਨ । ਇਸ ਲਈ ਉਸ ਨੇ ਮਕਦੂਨਿਯਾ ਰਾਹੀਂ ਜਾਣ ਦਾ ਇਰਾਦਾ ਕੀਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸਦੀ ਯਾਤਰਾ ਦੌਰਾਨ ਉਸਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ।
Punjabi Bible 2016 - ਪਵਿੱਤਰ ਬਾਈਬਲ O.V.
ਉੱਥੇ ਤਿੰਨ ਮਹੀਨੇ ਕੱਟ ਕੇ ਜਦੋਂ ਉਹ ਜਹਾਜ਼ ਉੱਤੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ ਤਦੋ ਯਹੂਦੀ ਉਹ ਦੀ ਘਾਤ ਵਿੱਚ ਲੱਗੇ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦੀ ਦਲੀਲ ਕੀਤੀ
Punjabi ERV
ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚਢ਼ਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸਦੇ ਵਿਰੁੱਧ ਕੁਝ ਘਾਡ਼ਤ ਘਡ਼ ਰਹੇ ਸਨ। ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਜਹਾਜ਼ ਉੱਤੇ ਸੀਰੀਯਾ ਵੱਲ ਜਾਣ ਨੂੰ ਤਿਆਰ ਹੋਇਆ, ਤਦ ਯਹੂਦੀਆਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦਾ ਫੈਸਲਾ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد تِنّ مہینے رہ کے جہاز اُتّے چڑھ کے سُوریہ ولّ جان نُوں تیار سی۔ تَد یہُودِیاں اوہدے اُتّے مَتا پکائیا۔ فیر اوس ایہہ اِرادہ کِیتا۔ پئی مَیں مَکِدُنیہ دے راہ ہو کے پرت جاواں۔
Punjabi Standard Bible (Punjabi Standard Bible) 2023
ਫਿਰ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਜਦੋਂ ਉਹ ਸਮੁੰਦਰ ਦੇ ਰਸਤੇ ਸੁਰਿਯਾ ਨੂੰ ਜਾਣ ਵਾਲਾ ਸੀ ਤਾਂ ਯਹੂਦੀਆਂ ਨੇ ਉਸ ਦੇ ਵਿਰੁੱਧ ਸਾਜ਼ਸ਼ ਰਚੀ; ਇਸ ਕਰਕੇ ਉਸ ਨੇ ਮਕਦੂਨਿਯਾ ਰਾਹੀਂ ਵਾਪਸ ਜਾਣ ਦਾ ਮਨ ਬਣਾਇਆ।