Acts 20:32 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੀ ਦੇਖਭਾਲ ਦੇ ਸਪੁਰਦ ਕਰਦਾ ਹਾਂ । ਉਹ ਤੁਹਾਡੀ ਉਸਾਰੀ ਕਰਨ ਅਤੇ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਤੁਹਾਡੀਆਂ ਅਸੀਸਾਂ ਤੁਹਾਨੂੰ ਪ੍ਰਦਾਨ ਕਰਨ ਦੇ ਯੋਗ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਹੁਣ ਮੈਂ ਤੁਹਾਨੂੰ ਪਰਮੇਸ਼ਵਰ ਅਤੇ ਉਸ ਦੀ ਕਿਰਪਾ ਦੇ ਬਚਨ ਪ੍ਰਤੀ ਬਚਨਬੱਧ ਕਰਦਾ ਹਾਂ,” ਜੋ ਤੁਹਾਨੂੰ ਉਸਾਰ ਸਕਦਾ ਹੈ ਅਤੇ ਤੁਹਾਨੂੰ ਉਨ੍ਹਾਂ ਸਾਰੇ ਲੋਕਾਂ ਵਿੱਚ ਵਿਰਾਸਤ ਦੇ ਸਕਦਾ ਹੈ ਜੋ ਪਵਿੱਤਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਰ ਉਸ ਦੀ ਕਿਰਪਾ ਦੇ ਬਚਨ ਦੇ ਸੁਪੁਰਦ ਕਰਦਾ ਹਾਂ ਜਿਹੜਾ ਤੁਹਾਨੂੰ ਸਿੱਧ ਬਣਾ ਸੱਕਦਾ ਅਤੇ ਤੁਹਾਨੂੰ ਸਰਬੱਤ ਪਵਿੱਤ੍ਰ ਕੀਤਿਆਂ ਹੋਇਆਂ ਵਿੱਚ ਅਧਿਕਾਰ ਦੇ ਸੱਕਦਾ ਹੈ
Punjabi ERV
“ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਹ ਦੀ ਕਿਰਪਾ ਦੇ ਬਚਨ ਦੇ ਹੱਥ ਸੌਂਪਦਾ ਹਾਂ, ਜਿਹੜਾ ਤੁਹਾਨੂੰ ਸਿੱਧ ਬਣਾ ਸਕਦਾ ਅਤੇ ਤੁਹਾਨੂੰ ਸਾਰੇ ਪਵਿੱਤਰ ਕੀਤਿਆਂ ਹੋਇਆਂ ਵਿੱਚ ਵਿਰਾਸਤ ਦੇ ਸਕਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہُن مَیں تُہانوں خُدا تے اوہدے کرم دے کلام دے سپُرد کرنا آں۔ کیوں جو اوہدے وِچ طاقت اے۔ پئی تُہانوں وَدھاوے تے سارے پاک لوکاں دے وِچ وِرثہ بخشے۔
Punjabi Standard Bible (Punjabi Standard Bible) 2023
ਸੋ ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੇ ਸਪੁਰਦ ਕਰਦਾ ਹਾਂ ਜਿਹੜਾ ਤੁਹਾਡੀ ਉੱਨਤੀ ਕਰ ਸਕਦਾ ਹੈ ਅਤੇ ਸਭ ਪਵਿੱਤਰ ਕੀਤੇ ਲੋਕਾਂ ਦੇ ਨਾਲ ਮਿਰਾਸ ਦੇ ਸਕਦਾ ਹੈ।