Acts 21:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਚੇਲੇ ਕੈਸਰਿਯਾ ਤੋਂ ਵੀ ਸਾਡੇ ਨਾਲ ਆਏ ਅਤੇ ਉਹ ਸਾਨੂੰ ਕੁਪਰੁਸ ਦੇ ਰਹਿਣ ਵਾਲੇ ਮਨਾਸੋਨ ਦੇ ਘਰ ਲੈ ਗਏ ਜਿੱਥੇ ਅਸੀਂ ਠਹਿਰਨਾ ਸੀ । ਉਹ ਪਹਿਲੇ ਚੇਲਿਆਂ ਵਿੱਚੋਂ ਇੱਕ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੈਸਰਿਆ ਤੋਂ ਕੁਝ ਚੇਲੇ ਸਾਡੇ ਨਾਲ ਆਏ ਅਤੇ ਸਾਨੂੰ ਮਨਾਸੋਨ ਦੇ ਘਰ ਲੈ ਆਏ, ਜਿੱਥੇ ਅਸੀਂ ਠਹਿਰਨਾ ਸੀ। ਉਹ ਸਾਈਪ੍ਰਸ ਦਾ ਇੱਕ ਵਸਨੀਕ ਆਦਮੀ ਸੀ ਅਤੇ ਪਹਿਲੇ ਚੇਲਿਆਂ ਵਿੱਚੋਂ ਇੱਕ ਚੇਲਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਰ ਮਨਾਸੋਨ ਕੁਪਰੁਸੀ ਇੱਕ ਪੁਰਾਣਾ ਚੇਲਾ ਜਿਹ ਦੇ ਕੋਲ ਅਸਾਂ ਉਤਰਨਾ ਸੀ ਆਪਣੇ ਨਾਲ ਲਿਆਏ।।
Punjabi ERV
ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁਡ਼ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸਦੇ ਨਾਲ ਠਹਿਰ ਸਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਤੇ ਸਾਨੂੰ ਮਨਾਸੋਨ ਕੁਪਰੁਸੀ ਨਾਮ ਦੇ ਇੱਕ ਪੁਰਾਣੇ ਚੇਲੇ ਕੋਲ ਲੈ ਆਏ, ਜਿਸ ਦੇ ਕੋਲ ਅਸੀਂ ਠਹਿਰਨਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے قَیصریہ توں کئی شاگِرد وی ساڈے نال ٹُر پئے۔ تے مَنَاسون کر کے کُپرُس دا اِک پرانا شاگِرد جِہدے کول اسی اُترن والے ساں۔ اپنے نال لے آئے۔
Punjabi Standard Bible (Punjabi Standard Bible) 2023
ਕੈਸਰਿਯਾ ਤੋਂ ਵੀ ਕੁਝ ਚੇਲੇ ਸਾਡੇ ਨਾਲ ਹੋ ਤੁਰੇ ਅਤੇ ਸਾਨੂੰ ਮਨਾਸੋਨ ਨਾਮਕ ਇੱਕ ਕੁਪਰੁਸੀ ਦੇ ਘਰ ਜਿਹੜਾ ਪੁਰਾਣਾ ਚੇਲਾ ਸੀ, ਲੈ ਗਏ ਜਿਸ ਦੇ ਕੋਲ ਅਸੀਂ ਠਹਿਰਨਾ ਸੀ।