Acts 21:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੂੰ ਉਹਨਾਂ ਨੂੰ ਆਪਣੇ ਨਾਲ ਲੈ ਅਤੇ ਉਹਨਾਂ ਦੇ ਨਾਲ ਮਿਲ ਕੇ ਆਪਣਾ ਸ਼ੁੱਧੀਕਰਨ ਕਰ । ਉਹਨਾਂ ਨੂੰ ਖ਼ਰਚਾ ਦੇ ਕਿ ਉਹ ਆਪਣੇ ਸਿਰ ਮੁੰਨਵਾਉਣ । ਇਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਬਾਰੇ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ, ਸਭ ਝੂਠ ਹੈ ਅਤੇ ਤੂੰ ਆਪ ਵਿਵਸਥਾ ਦਾ ਮੰਨਣ ਵਾਲਾ ਅਤੇ ਉਸ ਉੱਤੇ ਚੱਲਣ ਵਾਲਾ ਹੈਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਨ੍ਹਾਂ ਆਦਮੀਆਂ ਨੂੰ ਲੈ ਜਾਉ, ਉਨ੍ਹਾਂ ਦੇ ਸ਼ੁੱਧ ਕਰਨ ਦੀਆਂ ਰਸਮਾਂ ਵਿੱਚ ਸ਼ਾਮਲ ਹੋਵੋ ਅਤੇ ਉਨ੍ਹਾਂ ਨੂੰ ਪੈਸੇ ਦੇਣਾ, ਤਾਂ ਜੋ ਉਹ ਆਪਣੇ ਸਿਰ ਦੇ ਵਾਲ ਕਟਵਾ ਸਕਣ। ਤਦ ਹਰ ਕੋਈ ਜਾਣੇਗਾ ਕਿ ਤੇਰੇ ਬਾਰੇ ਜੋ ਕੁਝ ਉਨ੍ਹਾਂ ਨੂੰ ਦੱਸਿਆ ਗਿਆ ਹੈ ਉਹ ਸਭ ਝੂਠ ਹੈ ਅਤੇ ਤੂੰ ਖੁਦ ਬਿਵਸਥਾ ਦੀ ਪਾਲਣਾ ਕਰਨ ਵਾਲਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਤਾਈਂ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖਰਚ ਕਰ ਜੋ ਓਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਭਈ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸਾਂ ਸੁਣੀਆਂ ਹਨ ਸੋ ਕੁਝ ਨਹੀਂ ਸਗੋਂ ਇਹ ਕਿ ਉਹ ਆਪ ਭੀ ਸ਼ਰਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ
Punjabi ERV
ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖ਼ਰਚ ਕਰ ਤਾਂ ਜੋ ਉਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਕਿ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸੀਂ ਸੁਣੀਆਂ ਹਨ ਉਹਨਾਂ ਵਿੱਚ ਸੱਚਾਈ ਨਹੀਂ ਹੈ, ਸਗੋਂ ਇਹ ਕੀ ਉਹ ਆਪ ਵੀ ਬਿਵਸਥਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُوں اوہناں نُوں نال لے تے اوہناں دے نال اپنے آپ نُوں پاک کر۔ تے اوہناں دا خرچ اپنے ذِمّے لے پئی اپنے سِر مُنان تے سارے لوک جانن گے پئی جیہڑیاں گلّاں تیری بابت سِکھالِیاں گِئیاں نیں۔ ٹھیک نئیں۔ سگوں تُوں آپ وی ٹھیک چلدا تے شریعت نُوں مَنّنا ایں۔
Punjabi Standard Bible (Punjabi Standard Bible) 2023
ਤੂੰ ਉਨ੍ਹਾਂ ਨੂੰ ਲੈ ਜਾ ਅਤੇ ਆਪਣੇ ਆਪ ਨੂੰ ਉਨ੍ਹਾਂ ਸਮੇਤ ਸ਼ੁੱਧ ਕਰ ਅਤੇ ਉਨ੍ਹਾਂ ਲਈ ਖਰਚਾ ਕਰ ਕਿ ਉਹ ਆਪਣੇ ਸਿਰ ਮੁਨਾਉਣ। ਤਦ ਸਾਰੇ ਜਾਣ ਲੈਣਗੇ ਕਿ ਜੋ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਗਿਆ ਹੈ ਅਜਿਹਾ ਕੁਝ ਨਹੀਂ ਹੈ, ਸਗੋਂ ਤੂੰ ਤਾਂ ਆਪ ਬਿਵਸਥਾ ਨੂੰ ਮੰਨਦਾ ਅਤੇ ਇਸ ਦੇ ਅਨੁਸਾਰ ਚੱਲਦਾ ਹੈਂ।