Acts 21:30 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਰੇ ਸ਼ਹਿਰ ਵਿੱਚ ਖਲਬਲੀ ਮਚ ਗਈ ਅਤੇ ਲੋਕਾਂ ਦੀ ਇੱਕ ਭੀੜ ਇਕੱਠੀ ਹੋ ਗਈ । ਉਹ ਪੌਲੂਸ ਨੂੰ ਫੜ ਕੇ ਹੈਕਲ ਤੋਂ ਬਾਹਰ ਘਸੀਟ ਕੇ ਲੈ ਗਏ ਅਤੇ ਹੈਕਲ ਦਾ ਦਰਵਾਜ਼ਾ ਇਕਦਮ ਬੰਦ ਕਰ ਦਿੱਤਾ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਾਰੇ ਯੇਰੂਸ਼ਲੇਮ ਸ਼ਹਿਰ ਵਿੱਚ ਰੌਲਾ ਪੈ ਗਿਆ, ਅਤੇ ਲੋਕ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਪੌਲੁਸ ਨੂੰ ਫੜ੍ਹ ਲਿਆ ਅਤੇ ਉਸਨੂੰ ਹੈਕਲ ਤੋਂ ਬਾਹਰ ਖਿੱਚ ਲਿਆਏ ਅਤੇ ਉਸੇ ਵੇਲੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਸਾਰੇ ਸ਼ਹਿਰ ਵਿੱਚ ਰੌਲਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ ਅਤੇ ਪੌਲੁਸ ਨੂੰ ਫੜ ਕੇ ਹੈਕਲੋਂ ਬਾਹਰ ਖਿੱਚ ਖੜਿਆ ਅਰ ਝੱਟ ਦਰਵੱਜੇ ਬੰਦ ਕੀਤੇ ਗਏ
Punjabi ERV
ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ਡ਼ ਲਿਆ। ਉਨ੍ਹਾਂ ਨੇ ਉਸਨੂੰ ਮੰਦਰ ਵਿੱਚੋਂ ਧਕ੍ਕ ਕੇ ਬਾਹਰ ਕਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸਾਰੇ ਸ਼ਹਿਰ ਵਿੱਚ ਰੌਲ਼ਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ, ਉਹ ਪੌਲੁਸ ਨੂੰ ਫੜ੍ਹ ਕੇ ਹੈਕਲੋਂ ਬਾਹਰ ਲੈ ਆਏ ਅਤੇ ਝੱਟ ਦਰਵਾਜ਼ੇ ਬੰਦ ਕੀਤੇ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد سارے شہر وِچ رَولا پَے گیا تے لوک بھج بھج کے کٹّھے ہوئے۔ تے پَولُس نُوں پھڑ کے ہیکلوں باہر کھِچّ لیاندا۔ تے جھٹ پَٹ دروازے بند کِیتے گئے۔
Punjabi Standard Bible (Punjabi Standard Bible) 2023
ਤਦ ਸਾਰਾ ਨਗਰ ਭੜਕ ਉੱਠਿਆ ਅਤੇ ਸਭ ਲੋਕ ਦੌੜ ਕੇ ਇਕੱਠੇ ਹੋ ਗਏ। ਉਨ੍ਹਾਂ ਪੌਲੁਸ ਨੂੰ ਫੜਿਆ ਅਤੇ ਘਸੀਟਦੇ ਹੋਏ ਹੈਕਲ ਤੋਂ ਬਾਹਰ ਲੈ ਗਏ ਅਤੇ ਤੁਰੰਤ ਦਰਵਾਜ਼ੇ ਬੰਦ ਕਰ ਦਿੱਤੇ ਗਏ।